

ਜਲੰਧਰ `ਚ ਕੈਸੋ ਓਪਰੇਸ਼ਨ ਤਹਿਤ ਕੀਤੀ ਗਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਜਲੰਧਰ : ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਸਬੰਧ ਵਿੱਚ ਅੱਜ ਪੰਜਾਬ ਪੁਲਸ ਵੱਲੋਂ ਪੂਰੇ ਸੂਬੇ ਵਿੱਚ ਆਪਰੇਸ਼ਨ ਕੈਸੋ ਚਲਾਇਆ ਗਿਆ। ਇਸੇ ਕੜੀ ਤਹਿਤ ਅੱਜ ਪੁਲਿਸ ਵੱਲੋਂ ਜਲੰਧਰ ਸ਼ਹਿਰ ਅਤੇ ਦਿਹਾਤੀ ਦੇ ਵੱਖ-ਵੱਖ ਖੇਤਰਾਂ ਵਿੱਚ ਸਵੇਰੇ 11 ਵਜੇ ਤੋਂ ਹੀ ਅਪ੍ਰੇਸ਼ਨ ਕੈਸੋ ਚਲਾਏ ਗਏ। ਇਹ ਤਲਾਸ਼ੀ ਮੁਹਿੰਮ ਦੁਪਹਿਰ 3 ਵਜੇ ਤੱਕ ਜਾਰੀ ਰਹੇਗੀ।ਇਹ ਕਾਰਵਾਈ ਡੀਆਈਜੀ ਐਸ ਭੂਪਤੀ ਅਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਸ਼ਹਿਰ ਵਿੱਚ ਕੀਤੀ ਗਈ। ਇਸ ਦੇ ਨਾਲ ਹੀ ਪੀਏਪੀ ਜਲੰਧਰ ਵਿੱਚ ਤਾਇਨਾਤ ਏਡੀਜੀਪੀ ਐਮਐਫ ਫਾਰੂਕੀ ਅਤੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਦਿਹਾਤੀ ਖੇਤਰ ਵਿੱਚ ਉਕਤ ਕਾਰਵਾਈ ਕੀਤੀ ਗਈ। ਡੀਆਈਜੀ ਭੂਪਤੀ ਨੇ ਕਿਹਾ- ਸ਼ਹਿਰ ਵਿੱਚ ਕੁਝ 25 ਥਾਵਾਂ ਦੀ ਪਛਾਣ ਕੀਤੀ ਗਈ ਸੀ, ਜਿੱਥੇ ਇਹ ਆਪਰੇਸ਼ਨ ਚਲਾਇਆ ਗਿਆ ਸੀ।ਇਸ ਮੁਹਿੰਮ ਤਹਿਤ ਪੁਲੀਸ ਵੱਲੋਂ ਪੰਜਾਬ ਵਿੱਚ ਨਸ਼ਿਆਂ ਦਾ ਗੜ੍ਹ ਮੰਨੇ ਜਾਂਦੇ ਫਿਲੌਰ ਦੇ ਗੰਨਾ ਮੰਡੀ ਅਤੇ ਸ਼ਹਿਰ ਦੀ ਕਾਜ਼ੀ ਮੰਡੀ ਸਮੇਤ ਕਈ ਇਲਾਕਿਆਂ ਵਿੱਚ ਉਕਤ ਮੁਹਿੰਮ ਚਲਾਈ ਜਾਵੇਗੀ। ਦੋਵਾਂ ਥਾਵਾਂ ’ਤੇ ਚਲਾਏ ਗਏ ਅਪਰੇਸ਼ਨ ਵਿੱਚ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸਹਿਯੋਗ ਦਿੱਤਾ।