

69ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਤੈਰਾਕੀ ਦੇ ਹੋਏ ਮੁਕਾਬਲੇ -ਅੰਡਰ 17 ਲੜਕਿਆਂ ਦੇ ਤੈਰਾਕੀ ਮੁਕਾਬਲਿਆਂ ’ਚ ਹਰਸ਼ਪ੍ਰੀਤ ਸਿੰਘ ਤੇ ਲੜਕੀਆਂ ’ਚ ਹਸਰਤ ਕੌਰ ਚਹਿਲ ਰਹੇ ਅੱਵਲ ਪਟਿਆਲਾ, 14 ਸਤੰਬਰ 2025 : ਪਟਿਆਲਾ ਵਿਖੇ ਚੱਲ ਰਹੀਆਂ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਤੈਰਾਕੀ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਦੀ ਅਗਵਾਈ ’ਚ ਕਰਵਾਈਆਂ ਜਾ ਰਹੀਆਂ ਸਕੂਲਾਂ ਖੇਡਾਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ । ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਤੈਰਾਕੀ ਦੇ ਹੋਏ ਮੁਕਾਬਲਿਆਂ ਵਿੱਚ ਅੰਡਰ 11 ਲੜਕਿਆਂ ਦੇ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਲਵਿਨ ਬਾਂਸਲ ਨੇ ਪਹਿਲਾਂ, ਹਰਸ਼ਿਲ ਨੇ ਦੂਜਾ ਤੇ ਭਵਤੇਸ਼ਵਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਅੰਡਰ 11 ਲੜਕੀਆਂ ਦੇ 50 ਮੀਟਰ ਬਟਰਫਲਾਈ ਦੇ ਮੁਕਾਬਲਿਆਂ ਵਿੱਚ ਰਾਬੀਆ ਨਕਈ ਨੇ ਪਹਿਲਾ, ਦਿਕਸ਼ਲਾ ਬੈਂਸ ਨੇ ਦੂਜਾ ਤੇ ਮੈਹਰੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕਿਆਂ ਦੇ 50 ਮੀਟਰ ਬਟਰਫਲਾਈ ਦੇ ਮੁਕਾਬਲਿਆਂ ਵਿੱਚ ਕੁਬੇਰ ਸਿੰਘ ਸ਼ੇਰਗਿੱਲ ਨੇ ਪਹਿਲਾ, ਕਰੀਧੇ ਜਿੰਦਲ ਨੇ ਦੂਜਾ, ਯੁਵਰਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ-17 ਲੜਕਿਆਂ ਦੇ 100 ਮੀਟਰ ਬੈਕ ਸਟਰੋਕ ਮੁਕਾਬਲਿਆਂ ਵਿੱਚ ਤਨਵੀਰ ਬਾਤਿਸ਼ ਨੇ ਪਹਿਲਾਂ, ਸੁਖਮਨਪ੍ਰੀਤ ਸਿੰਘ ਨੇ ਦੂਜਾ, ਅਦਵਿਕ ਬਨੌਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 14 ਲੜਕਿਆਂ ਦੇ 100 ਮੀਟਰ ਬੈਕ ਸਟਰੋਕ ਮੁਕਾਬਲਿਆਂ ਵਿੱਚ ਅੰਗਦ ਬਾਤਿਸ਼ ਨੇ ਪਹਿਲਾਂ, ਗੁਰਸਰਨਵੀਰ ਸਿੰਘ ਨੇ ਦੂਜਾ, ਯੁਵਰਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 14 ਲੜਕੀਆਂ ਦੇ 100 ਮੀਟਰ ਬੈਕ ਸਟਰੋਕ ਦੇ ਮੁਕਾਬਲਿਆਂ ਵਿੱਚ ਹਰਸਿਮਰਤ ਕੌਰ ਨੇ ਪਹਿਲਾ, ਛਾਇਆ ਸ਼ਰਮਾ ਨੇ ਦੂਜਾ ਤੇ ਇਰਾਧਿਆ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 19 ਲੜਕਿਆਂ ਦੇ 50 ਮੀਟਰ ਬਟਰਫਲਾਈ ਦੇ ਮੁਕਾਬਲਿਆਂ ਵਿੱਚ ਰਣਵਿਜੇ ਸਿੰਘ ਚਹਿਲ ਨੇ ਪਹਿਲਾ, ਪਰਮ ਨੇ ਦੂਜਾ ਤੇ ਜਪਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਦੇ 50 ਮੀਟਰ ਬਟਰਫਲਾਈ ਮੁਕਾਬਲਿਆਂ ਵਿੱਚ ਹਰਸ਼ਪ੍ਰੀਤ ਸਿੰਘ ਨੇ ਪਹਿਲਾਂ, ਹਰਜੱਸ ਸਿੰਘ ਨੇ ਦੂਜਾ ਤੇ ਮਨਤੇਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਦੇ 50 ਮੀਟਰ ਬਟਰਫਲਾਈ ਮੁਕਾਬਲਿਆਂ ਵਿੱਚ ਹਸਰਤ ਕੌਰ ਚਹਿਲ ਨੇ ਪਹਿਲਾ, ਪ੍ਰਿਆਚੀ ਨੇ ਦੂਜਾ ਤੇ ਸੀਆ ਸਿੰਗਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਪਟਿਆਲਾ, ਜਸਵਿੰਦਰ ਸਿੰਘ ਬੀਪੀਈਓ ਸਮਾਣਾ 3, ਜਗਜੀਤ ਸਿੰਘ ਨੌਹਰਾ ਬੀ. ਪੀ. ਈ. ਓ., ਇੰਦਰਪਾਲ ਸਿੰਘ ਸੀਐਚਟੀ, ਪੂਨਮ ਬੀ. ਐਸ. ਓ., ਰਾਜਪਾਲ ਸਿੰਘ ਚਹਿਲ ਕੋਚ,ਬਲਵਿੰਦਰ ਸਿੰਘ ਜੱਸਲ, ਗੁਰਪ੍ਰੀਤ ਸਿੰਘ ਹੈਡਮਾਸਟਰ ਕਰਹਾਲੀ, ਗੁਰਪਿਆਰ ਸਿੰਘ, ਬਲਕਾਰ ਸਿੰਘ, ਕੇਸ਼ਵ ਕੁਮਾਰ ਡੀਪੀਈ ਕਰਹਾਲੀ, ਰਾਜ ਕੁਮਾਰ, ਰਕੇਸ਼ ਸਲੂਜਾ, ਅਮਰਿੰਦਰ ਸਿੰਘ ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।