ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਕ੍ਰਿਕਟ ਟੂਰਨਾਮੈਂਟ ਪੁਣੇ, 15 ਦਸੰਬਰ 2025 : ਨੌਜਵਾਨ ਬੱਲੇਬਾਜ਼ ਹੇਮੰਤ ਰੈੱਡੀ ਨੇ ਐਤਵਾਰ ਨੂੰ ਇੱਥੇ ਜ਼ਾਨਦਾਰ ਗੇਂਦਬਾਜ਼ੀ ਹਮਲੇ ਦਾ ਡਟ ਕੇ ਸਾਹਮਣਾ ਕਰਦੇ ਹੋਏ ਅਜੇਤੂ 109 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਆਂਧਰਾ ਨੇ ਸਈਅਦ, ਮੁਸ਼ਤਾਕ ਅਲੀ ਟਰਾਫੀ ਸੁਪਰ ਲੀਗ-ਏ ਮੈਚ ਵਿਚ ਪੰਜਾਬ `ਤੇ 4 ਵਿਕਟਾਂ ਦੀ ਰੋਮਾਂਚਕ ਜਿੱਤ ਦਰਜ ਕੀਤੀ। ਆਂਧਰਾ ਨੇ ਦਰਜ ਕੀਤੀ 5 ਵਿਕਟਾਂ `ਤੇ 211 ਦੌੜਾਂ ਬਣਾ ਕੇ ਮੈਚ ਦੀ ਆਖਰੀ ਗੇਂਦ `ਤੇ ਰੋਮਾਂਚਕ ਜਿੱਤ ਰੈੱਡੀ ਆਪਣੇ ਕਰੀਅਰ ਦਾ ਸਿਰਫ ਦੂਜਾ ਮੁਸ਼ਤਾਕ ਅਲੀ ਟਰਾਫੀ ਮੈਚ ਖੇਡ ਰਿਹਾ ਸੀ। 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਂਧਰਾ ਦਾ ਪੂਰਾ ਚੋਟੀਕ੍ਰਮ ਤੇ ਮੱਧਕ੍ਰਮ ਡਗਮਗਾ ਗਿਆ, ਜਿਸ ਨਾਲ ਟੀਮ ਦਾ ਸਕੋਰ 5 ਵਿਕਟਾਂ `ਤੇ 56 ਦੌੜਾਂ ਹੋ ਗਿਆ ਪਰ 23 ਸਾਲਾ ਰੈੱਡੀ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 53 ਗੇਂਦਾਂ ਵਿਚ 11 ਚੌਕੇ ਤੇ 7 ਛੱਕੇ ਲਾ ਕੇ ਸੈਂਕੜੇ ਵਾਲੀ ਪਾਰੀ ਖੇਡੀ। ਇਸ ਨਾਲ ਆਂਧਰਾ ਨੇ 5 ਵਿਕਟਾਂ `ਤੇ 211 ਦੌੜਾਂ ਬਣਾ ਕੇ ਮੈਚ ਦੀ ਆਖਰੀ ਗੇਂਦ `ਤੇ ਰੋਮਾਂਚਕ ਜਿੱਤ ਦਰਜ ਕੀਤੀ। ਤੇਜ ਗੇਂਦਬਾਜ ਗੁਰਨੂਰ ਬਰਾੜ ਨੇ ਕੀਤੀਆਂ ਆਂਧਰਾ ਦੇ ਬੱਲੇਬਾਜਾਂ ਲਈ ਮੁਸ਼ਕਲਾਂ ਖੜ੍ਹੀਆਂ ਪੰਜਾਬ ਦੇ ਲੰਬੇ ਕੱਦ ਦੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ (23 ਦੌੜਾਂ ਦੇ ਕੇ 3 ਵਿਕਟਾਂ) ਨੇ ਆਂਧਰਾ ਦੇ ਬੱਲੇਬਾਜ਼ਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। 5 ਵਾਰ ਦੀ ਇੰਡੀਅਨ ਪ੍ਰੀਮੀਅਰ ਲੀਗ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸਾਬਕਾ ਨੈੱਟ ਗੇਂਦਬਾਜ਼ ਬਰਾੜ ਨੇ ਪਹਿਲੇ ਹੀ ਓਵਰ ਵਿਚ ਸਲਾਮੀ ਬੱਲੇਬਾਜ਼ ਸ਼ੱਕਰ ਭਰਤ (1) ਤੇ ਅਸ਼ਵਿਨ ਹੇਬਬਰ (4) ਨੂੰ ਆਊਟ ਕਰ ਦਿੱਤਾ, ਜਿਸ ਨਾਲ ਆਂਧਰਾ ਦਾ ਸਕੋਰ 2 ਵਿਕਟਾਂ `ਤੇ 7 ਦੌੜਾਂ ਹੋ ਗਿਆ। ਅਜਿਹੇ ਸਮੇਂ ਵਿਚ ਕਿਸੇ ਅਜਿਹੇ ਖਿਡਾਰੀ ਦੀ ਲੋੜ ਸੀ ਜਿਹੜਾ ਪੰਜਾਬ ਦੇ ਗੇਂਦਬਾਜ਼ਾਂ ਦੀਆਂ ਗੱਦਾਂ ਦਾ ਡਟ ਕੇ ਸਾਹਮਣਾ ਕਰਨ ਦੇ ਨਾਲ ਸਮਝਦਾਰੀ ਭਰੀ ਪਾਰੀ ਵੀ ਖੇਡ ਸਕੇ। ਰੈੱਡੀ ਨੇ ਇਹ ਜਿ਼ੰਮੇਵਾਰੀ ਸੰਭਾਲੀ । ਤੀਜੇ ਨੰਬਰ `ਤੇ ਬੱਲੇਬਾਜ਼ੀ ਕਰਨ ਆਇਆ ਰੈੱਡੀ ਸ਼ੁਰੂਆਤ ਓਵਰਾਂ ਵਿਚ ਸਾਵਧਾਨੀ ਨਾਲ ਖੇਡਿਆ ਪਰ ਦੂਜੇ ਪਾਸੇ `ਤੇ ਵਿਕਟਾਂ ਡਿੱਗਦੀਆਂ ਦੇਖ ਕੇ ਉਸ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤਾ। ਉਸ ਨੂੰ ਐੱਸ. ਡੀ. ਪ੍ਰਸਾਦ (35 ਗੇਂਦਾਂ ਵਿਚ ਅਜੇਤੂ 53 ਦੌੜਾਂ) ਦੇ ਰੂਪ ਵਿਚ ਇਕ ਭਰੋਸੇਮੰਦ ਸਾਥੀ ਮਿਲਿਆ ਤੇ ਦੋਵਾਂ ਨੇ 6 ਵਿਕਟਾਂ ਲਈ 155 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਆਂਧਰਾ ਨੂੰ ਜਿੱਤ ਦਿਵਾਈ। ਇਸ ਰੋਮਾਂਚਕ ਜਿੱਤ ਨਾਲ ਆਂਧਰਾ ਦੀ ਮੁਹਿੰਮ ਪੱਟੜੀ `ਤੇ ਪਰਤ ਆਈ, ਜਿਸ ਨੂੰ ਘੱਟ ਸਕੋਰ ਵਾਲ਼ੇ ਮੈਚ ਵਿਚ ਮੱਧ ਪ੍ਰਦੇਸ਼ ਹੱਥੋਂ 4 ਵਿਕਟਾਂ ਨਾਲ ਹਾਰ ਮਿਲੀ ਸੀ। ਉੱਥੇ ਹੀ, ਪੰਜਾਬ ਇਸ ਸੈਸ਼ਨ ਦੀ ਮੁਹਿੰਮ ਨੂੰ ਅਲਵਿਦਾ ਕਹਿ ਸਕਦਾ ਹੈ ਕਿਉਂਕਿ ਉਸ ਨੂੰ ਝਾਰਖੰਡ ਵਿਰੁੱਧ ਇਕ ਵੱਡੇ ਸਕੋਰ ਵਾਲੇ ਮੈਚ ਵਿਚ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਨਿਤੀਸ਼ ਕੁਮਾਰ ਰੈੱਡੀ ਦਾ ਇਹ ਲਗਾਤਾਰ ਦੂਜਾ ਨਿਰਾਸ਼ਾਜਨਕ ਪ੍ਰਦਰਸ਼ਨ ਸੀ। ਉਸ ਨੇ ਮੱਧ ਪ੍ਰਦੇਸ਼ ਵਿਰੁੱਧ 25 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਹਰਨੂਰ ਸਿੰਘ (42) ਤੇ ਕਪਤਾਨ ਪ੍ਰਭਸਿਮਰਨ ਸਿੰਘ (20) ਨੇ ਪੰਜਾਬ ਨੂੰ ਇਕ ਚੰਗੀ ਸ਼ੁਰੂਆਤ ਦਿੱਤੀ। ਇਸ ਤੋਂਬਾਅਦ ਅਨਮੋਲਪ੍ਰੀਤ ਸਿੰਘ (47), ਸਲਿਲ ਅਰੋੜਾ (42) ਤੇ ਰਮਨਦੀਪ ਸਿੰਘ (43) ਨੇ ਉਪਯੋਗੀ ਯੋਗਦਾਨ ਦਿੱਤਾ, ਜਿਸ ਨਾਲ, ਪੰਜਾਬ ਦੀ ਟੀਮ 200 ਦੌੜਾਂ ਤੋਂ ਵੱਧ ਦਾ ਮੁਕਾਬਲੇਬਾਜ਼ੀ ਸਕੋਰ ਬਣਾਉਣ ਵਿਚ ਹੈ ਕਮਿਯਾਬ ਰਹੀ। ਜਾਇਸਵਾਲ ਦਾ ਸੈਂਕੜਾ, ਮੁੰਬਈ ਨੇ ਹਰਿਆਣਾ ਨੂੰ ਹਰਾਇਆ ਟੀ-20 ਟੀਮ ਵਿਚ ਰਾਸ਼ਟਰੀ ਚੋਣਕਾਰਾਂ ਵੱਲੋਂ ਅਣਦੇਖੀ ਤੋਂ ਬਾਅਦ ਯਸ਼ਸਵੀ ਜਾਇਸਵਾਲ ਨੇ ਐਤਵਾਰ ਨੂੰ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਸੁਪਰ ਲੀਗ ਬੀ-ਮੈਚ ਵਿਚ 48 ਗੇਂਦਾਂ ਵਿਚ ਸੈਂਕੜਾ ਲਾ ਕੇ ਸਾਬਕਾ ਚੈਂਪੀਅਨ ਮੁੰਬਈ ਦੀ ਹਰਿਆਣਾ `ਤੇ 4 ਵਿਕਟਾਂ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਸੁਪਰ ਲੀਗ ਦੇ ਆਪਣੇ ਪਹਿਲੇ ਮੈਚ ਵਿਚ ਹੈਦਰਾਬਾਦ ਵਿਰੁੱਧ ਇਕ ਪਾਸੜ ਹਾਰ ਤੋਂ ਬਾਅਦ ਜਾਇਸਵਾਲ (50 ਗੇਂਦਾਂ ਵਿਚ 101 ਦੌੜਾਂ) ਤੇ ਸਰਫਰਾਜ਼ ਖਾਨ (24 ਗੇਂਦਾਂ ਵਿਚ 64 ਦੌੜਾਂ) ਦੀਆਂ ਪਾਰੀਆਂ ਨਾਲ ਮੁੰਬਈ ਨੇ ਹਰਿਆਣਾ ਦੇ 235 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 17.3 ਓਵਰਾਂ ਵਿਚ 6 ਵਿਕਟਾਂ `ਤੇ 238 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।ਜਾਇਸਵਾਲ ਤੇ ਸਰਫਰਾਜ਼ ਨੇ ਸਿਰਫ 6.1 ਓਵਰਾਂ ਵਿਚ 88 ਦੌੜਾਂ ਜੋੜ ਕੇ ਮੁੰਬਈ ਦੀ ਫਾਈਨਲ ਲਈ ਕੁਆਲੀਫਾਈ ਕਰਨ ਦੀ ਉਮੀਦ ਜਿਊਂਦੀ ਰੱਖੀ।
