
Sports
0
ਟੀ-20 ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
- by Aaksh News
- June 4, 2024

ਟੀ 20 ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਨੇ ਅੱਜ ਸ੍ਰੀਲੰਕਾ ਦੀ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਬੱਲੇਬਾਜ਼ ਵਧੀਆ ਪ੍ਰਦਰਸ਼ਨ ਨਾ ਕਰ ਸਕੇ। ਸ੍ਰੀਲੰਕਾ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਸ੍ਰੀਲੰਕਾ ਦੀ ਪੂਰੀ ਟੀਮ 77 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੌਰਾਨ ਸ੍ਰੀਲੰਕਾ ਦਾ ਕੋਈ ਵੀ ਬੱਲੇਬਾਜ਼ੀ 20 ਤੋਂ ਵੱਧ ਦੌੜਾਂ ਨਾ ਬਣਾ ਸਕਿਆ। ਦੱਖਣੀ ਅਫਰੀਕਾ ਨੇ ਜੇਤੂ ਟੀਚਾ 16.2 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕੀਤਾ।