post

Jasbeer Singh

(Chief Editor)

Patiala News

ਜਿੰਦਗੀ ਵਿਚ ਊਚਾਈਆਂ 'ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਇੱਕ ਚੰਗਾ ਇਨਸਾਨ ਬਣਨਾ ਬੇਹਦ ਜਰੂਰੀ : ਏ. ਐਸ. ਰਾਏ

post-img

ਜਿੰਦਗੀ ਵਿਚ ਊਚਾਈਆਂ 'ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਇੱਕ ਚੰਗਾ ਇਨਸਾਨ ਬਣਨਾ ਬੇਹਦ ਜਰੂਰੀ : ਏ. ਐਸ. ਰਾਏ -ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਸਿੱਖਿਆ ਲੈ ਰਹੇ ਬੱਚਿਆਂ ਨੂੰ ਕੀਤਾ ਸਨਮਾਨਿਤ - ਸੁਸਾਇਟੀ ਦਾ ਟੀਚਾ ਸਿਰਫ਼ ਡੁਨੇਟ ਕੰਪਲੀਟ ਐਜੂਕੇਸ਼ਨ : ਅਜੇ ਅਲੀਪੁਰੀਆ ਪਟਿਆਲਾ, 25 ਮਈ : ਪੰਜਾਬ ਦੇ ਐਡੀਸ਼ਨ ਡਾਇਰੈਕਟਰ ਜਨਰਲ ਆਫ ਪੁਲਸ ਅਮਰਦੀਪ ਸਿੰਘ ਰਾਏ ਨੇ ਆਖਿਆ ਹੈ ਕਿ ਜਿੰਦਗੀ ਨੂੰ ਸਫਲ ਕਰਨ ਲਈ ਊਚਾਈਆਂ 'ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਇੱਕ ਚੰਗਾ ਇਨਸਾਨ ਬਣਨਾ ਬੇਹਦ ਜਰੂਰੀ ਹੈ । ਏ. ਐਸ. ਰਾਏ ਅੱਜ ਇੱਥੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਜੇ ਅਲੀਪੁਰੀਆ ਦੀ ਅਗਵਾਈ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਰਹੇ ਬਚਿਆਂ ਨੂੰ ਉਤਸਾਹਿਤ ਕਰਨ ਲਈ ਰੱਖੇ ਸਮਾਗਮ ਮੋਕੇ ਬੋਲ ਰਹੇ ਸਨ। ਇਹ ਸੁਸਾਇਟੀ ਲੋੜਵੰਦ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਮੁਫਤ ਉਚੇਰੀ ਸਿੱਖਿਆ ਦਿੰਦੀ ਹੈ ਅਤੇ ਇਸ ਸਮੇ ਸੁਸਾਇਟੀ ਵਿਚ ਲਗਭਗ 18 ਬੱਚੇ ਸੀਏ ਦੀ ਪੜ੍ਹਾਈ ਕਰ ਰਹੇ ਹਨ। ਏ.ਐਸ. ਰਾਏ ਨੇ ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿਸੇ ਵੀ ਬੱਚੇ ਦਾ, ਵਿਦਿਆਰਥੀ ਦਾ ਜੀਵਨ ਵਿਚ ਵਿਚਰਨ ਦਾ ਢੰਗ ਇਹ ਦਸਦਾ ਹੈ ਕਿ ਉਸਨੇ ਸਹੀ ਐਜੂਕੇਸ਼ਨ ਹਾਸਲ ਕੀਤੀ ਹੋਈ ਹੈ। ਉਨ੍ਹਾਂ ਆਖਿਆ ਕਿ ਜਿੰਦਗੀ ਵਿਚ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਸਖਤ ਮਿਹਨਤ ਅਤੇ ਹਾਇਰ ਐਜੂਕੇਸ਼ਨ ਰਾਹੀ ਕੀਤਾ ਜਾ ਸਕਦਾ ਹੈ। ਐਜੂਕੇਸ਼ਨ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਕਰਕੇ ਜਿੰਦਗੀ ਨੂੰ ਸਫਲ ਕਰ ਦਿੰਦੀ ਹੈ। ਏ.ਐਸ. ਰਾਏ ਨੇ ਬਚਿਆਂ ਨੂੰ ਆਖਿਆ ਕਿ ਜੇਕਰ ਉਹ ਪੜ੍ਹ ਲਿਖਕੇ ਡਿਗਰੀਆਂ ਪ੍ਰਾਪਤ ਕਰਕੇ ਸਫਲ ਹੋ ਜਾਣਗੇ, ਉਸ ਸਮੇ ਉਨ੍ਹਾਂ ਨੂੰ ਇਹ ਪਤਾ ਚਲੇਗਾ ਕਿ ਐਜੂਕੇਸ਼ਨ ਹਰ ਵਿਅਕਤੀ ਨੂੰ ਇੱਕ ਚੰਗਾ ਇਨਸਾਨ ਬਣਾ ਦਿੰਦੀ ਹੈ । ਪੜ੍ਹੀ ਹੋਈ ਚੀਜ ਨੂੰ ਹਰ ਰੋਜ ਲਿਖਣਾ ਸਫਲ ਹੋਣ ਦਾ ਸਭ ਤੋਂ ਸਕਾਰਾਤਮਕ ਰਸਤਾ : ਏ. ਡੀ. ਜੀ. ਪੀ. ਏ. ਐਸ ਰਾਏ ਨੇ ਇਸ ਮੌਕੇ ਬੱਚਿਆਂ ਨੂੰ ਆਪਣੀ ਜਿੰਦਗੀ ਦੇ ਗੁਰ ਸਿਖਾਉਂਦਿਆਂ ਆਖਿਆ ਕਿ ਸੀਏ ਦੀ ਪੜਾਈ ਇੱਕ ਬੇਹਦ ਔਖੀ ਪੜਾਈ ਹੈ। ਜੇਕਰ ਉਹ ਡਿਸੀਪਲੀਨ ਰੱਖਣਗੇ, ਸਮਾਂ ਕੱਢਣਗੇ ਅਤੇ ਆਪਣੀਆਂ ਪੜੀ ਹੋਈ ਗੱਲ ਹਰ ਰੋਜ ਲਿਖਣਗੇ ਫਿਰ ਉਹ ਜਿੰਦਗੀ ਵਿਚ ਸਫਲ ਹੋਣਗੇ। ਪੜ੍ਰੀ ਹੋਈ ਗੱਲ ਨੂੰ ਹਰ ਰੋਜ ਲਿਖਣਾ ਜਿੰਦਗੀ ਦਾ ਸਕਾਰਾਤਮਕ ਰਸਤਾ ਹੈ। ਉਨਾ ਆਖਿਆ ਕਿ ਜਿਹੜੇ ਬਚੇ ਹਰ ਚੰਗੀਆਂ ਗੱਲਾਂ ਨੂੰ ਡੇਅਰੀ ਵਿਚ ਲਿਖਦੇ ਹਨ, ਉਹ ਹਮੇਸ਼ਾ ਸਫਲ ਰਹਿੰਦੇ ਹਨ । ਉਨਾ ਆਖਿਆ ਕਿ ਉਨ੍ਹਾ ਨੇ ਵੀ ਜਿਸ ਸਮੇਂ ਸਿਵਲ ਸਰਵਿਸ ਦਾ ਇਗਜਾਮ ਪਾਸ ਕੀਤਾ ਤਾਂ ਉਸ ਸਮੇ ਉਹ ਪੜਨ ਦੇ ਨਾਲ ਨਾਲ ਲਿਖਣ ਵੱਲ ਵੀ ਬਹੁਤ ਜਿਆਦਾ ਧਿਆਨ ਦਿੰਦੇ ਸਨ। ਸਹੀ ਸੰਗਤ, ਸਹੀ ਮੰਜਿਲ 'ਤੇ ਪਹੁੰਚਾਵੇਗੀ : ਮਾੜੀ ਸੰਗਤ ਤੋਂ ਬਚਣਾ ਜਰੂਰੀ : ਏ.ਐਸ ਰਾਏ ਨੇ ਇਸ ਮੌਕੇ ਬੱਚਿਆਂ ਨੂੰ ਆਖਿਆ ਕਿ ਉਨਾ ਨੂੰ ਸਹੀ ਮੰਜਿਲ ਸਹੀ ਰਸਤੇ 'ਤੇ ਪਹੁੰਚਾ ਦੇਵੇਗੀ ਪਰ ਮਾੜੇ ਰਸਤੇ ਤੋਂ ਬਚਣਾ ਪਵੇਗਾ। ਉਨ੍ਹਾਂ ਆਖਿਆ ਕਿ ਇਹ ਅਜਿਹੀ ਕੱਚੀ ਉਮਰ ਹੁੰਦੀ ਹੈ ਕਿ ਇਸ ਵਿਚ ਹਰ ਬੱਚਾ ਮਾੜੀਆਂ ਹਰਕਤਾਂ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਹੈ, ਫਿਰ ਇਹ ਮਾੜੀ ਸੰਗਤ ਜਿੰਦਗੀ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਮਾੜੀ ਸੰਗਤ ਤੋਂ ਬਚਕੇ ਚੰਗੇ ਰਸਤੇ 'ਤੇ ਪੁੱਜਣਾ ਬੇਹਦ ਜਰੂਰੀ ਹੈ। ਅਸਾਨ ਨਹੀ ਜਿੰਦਗੀ ਜਿਉਣ ਲਈ ਔਖਾ ਰਸਤਾ ਚੁਣੋ : ਏ.ਐਸ. ਰਾਏ ਨੇ ਆਖਿਆ ਕਿ ਬਹੁਤੇ ਬਚੇ ਜਿੰਦਗੀ ਵਿਚ ਅਸਾਨ ਰਸਤਾ ਚੁਣ ਲੈਂਦੇ ਹਨ। ਅਸਲ ਵਿਚ ਇਹ ਠੀਕ ਨਹੀ ਹੈ। ਜਦੋ ਤੁਸੀ ਜਿੰਦਗੀ ਦੀ ਇਕ ਔਖੀ ਮੰਜਿਲ ਚੁਣ ਲਵੋਗੇ ਤਾਂ ਫਿਰ ਲੰਬੀ ਦੌੜ ਨਾਲ ਉਸ ਵੱਲ ਵਧੋਗੇ ਤਾਂ ਉਹ ਦੌੜ ਸਾਰੀ ਜਿੰਦਗੀ ਤੁਹਾਨੂੰ ਸੁੱਖ ਪ੍ਰਾਪਤ ਦੇਵੇਗੀ। ਉਨ੍ਹਾਂ ਆਖਿਆ ਕਿ ਲਗਨ ਤੇ ਮਿਹਨਤ ਹਰ ਬਚੇ ਦਾ ਸੁਪਨਾ ਪੂਰਾ ਕਰ ਸਕਦੀ ਹੈ। ਇਸ ਲਈ ਵਿਦਿਆ ਬੇਚਾਰੀ ਤਾਂ ਪਰੋਪਕਾਰੀ ਦੇ ਟੀਚੇ 'ਤੇ ਚਲਦਿਆਂ ਹਰ ਬਚੇ ਨੂੰ ਕਾਮਯਾਬ ਹੋਣਾ ਚਾਹੀਦਾ ਹੈ ਮੈਂ ਹਰ ਰੋਜ ਅੱਜ ਵੀ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਏ. ਐਸ. ਰਾਏ - ਆਪਣੇ ਆਪ ਵਿਚ ਵਿਸ਼ਵਾਸ਼ ਪੈਦਾ ਕਰਨਾ, ਤੁਹਾਡੀ ਸਭ ਤੋਂ ਵੱਡੀ ਜਿੱਤ ਹੋਵੇਗੀ ਪਟਿਆਲਾ : ਏ.ਐਸ. ਰਾਏ ਨੇ ਇਸ ਮੌਕੇ ਆਖਿਆ ਕਿ ਐਜੂਕੇਸ਼ਨ ਦੇ ਨਾਲ ਨਾਲ ਜੀਵਨ ਦੀ ਸਚਾਈ ਨੂੰ ਜਾਨਣਾ ਵੀ ਬੇਹਦ ਜਰੂਰੀ ਹੈ। ਐਜੂਕੇਸ਼ਨ ਗੁਣਾ 'ਚ ਸਹਾਈ ਹੁੰਦੀ ਹੈ। ਏਐਸ ਰਾਏ ਨੇ ਆਖਿਆ ਕਿ ਮੈਂ ਅੱਜ ਵੀ ਹਰ ਰੋਜ ਨਵਾਂ ਸਿਖਣ ਦੀ ਕੋਸ਼ਿਸ਼ ਕਰਦਾ ਹਾਂ। ਸਾਰੀ ਜਿੰਦਗੀ ਸਿਖਣ ਲਈ ਥੋੜੀ ਹੈ। ਜੇਕਰ ਸਮਸਿਆ ਦੀ ਜੜ੍ਹ ਫੜ ਲਵੋਗੇ ਤਾਂ ਜਿੰਦਗੀ ਸਫਲ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਸਿਖਣ ਲਈ ਜਿੰਦਗੀ ਵਿਚ ਝਿਜਕ ਤੇ ਦੁਵਿਧਾ ਖਤਮ ਕਰਨੀਆਂ ਬੇਹਦ ਜਰੂਰੀ ਹੈ। ਜਿੰਦਗੀ ਵਿਚ ਸਫਲ ਹੋਣ ਲਈ ਹਰ ਬੱਚੇ ਨੂੰ ਦੁਵਿਧਾ ਖਤਮ ਕਰਕੇ ਫਾਈਨਲ ਡਸੀਜਨ 'ਤੇ ਪੁੱਜਣਾ ਪਵੇਗਾ। ਉਨ੍ਹਾਂ ਆਪਣੀ ਜਿੰਦਗੀ ਦੇ ਤਜੁਰਬੇ ਸਾਂਝੇ ਕਰਦਿਆਂ ਆਖਿਆ ਕਿ 10ਵੀ ਵਿਚ ਉਨ੍ਹਾਂ ਸਭ ਤੋਂ ਜਿਆਦਾ ਨੰਬਰ ਪ੍ਰਾਪਤ ਕੀਤੇ। ਫਿਰ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਆਈ.ਆਈ.ਟੀ. ਲਈ ਤਿਆਰ ਕਰਨ ਲਗੇ ਪਰ ਉਨ੍ਹਾਂ ਨੇ ਆਪਣਾ ਰਸਤਾ ਖੁਦ ਸਿਵਲ ਸਰਵਿਸਿਜ ਚੁਣਿਆ ਅਤੇ ਉਸਨੂੰ ਕਲੀਅਰ ਕੀਤਾ। ਉਨ੍ਹਾਂ ਆਖਿਆ ਕਿ ਸਿਵਲ ਸਰਵਿਸ ਦੀ ਤਿਆਰੀ ਵੀ ਉਨ੍ਹਾਂ ਚੰਡੀਗੜ ਵਿਚ ਰਹਿ ਕੇ ਕੀਤੀ, ਦਿੱਲੀ ਨਹੀ। ਇਸ ਲਈ ਜੇਕਰ ਬੱਚੇ ਆਪਣਾ ਟੀਚਾ ਚੁਣ ਲੈਣਗੇ ਤਾਂ ਉਨਾਂ ਨੂੰ ਆਈ.ਏ.ਐਸ ਜਾਂ ਆਈ.ਪੀ.ਐਸ ਬਣਨ ਤੋਂ ਕੋਈ ਨਹੀ ਰੋਕ ਸਕਦਾ। ਉਨ੍ਹਾਂ ਬਚਿਆਂ ਨੂੰ ਆਖਿਆ ਕਿ ਹਰ ਕੰਮ ਵਿਚ ਪੂਰੀ ਮੁਹਾਰਤ ਹਾਸਲ ਕਰੋ। ਖੁਦ ਵਿਦਿਆ ਪ੍ਰਾਪਤ ਕਰਕੇ ਦੂਸਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰੋ। ਸਰਬਤ ਦਾ ਭਲਾ ਕਰਨ ਵਾਲੇ ਗੁਣ ਜਿੰਦਗੀ ਵਿਚ ਲਿਆਉਣੇ ਬੇਹਦ ਜਰੂਰੀ ਹਨ। ਇਸ ਮੌਕੇ ਉਨ੍ਹਾਂ ਬਚਿਆਂ ਦੇ ਸਵਾਲਾਂ ਦੇ ਵੀ ਖੁੱਲ੍ਹਕੇ ਜਵਾਬ ਦਿੱਤੇ। ਉਨ੍ਹਾਂ ਆਖਿਆ ਕਿ ਕਿਤਾਬਾਂ ਵੀ ਅਜਿਹੀਆਂ ਪੜੋ ਜਿਹੜੀ ਜਿੰਦਗੀ ਵਿਚ ਤੁਹਾਨੂੰ ਸਫਲ ਹੋਣ ਦੇ ਹੁਨਰ ਸਿਖਾਉਂਦੀਆਂ ਹੋਣ। ਆਪਣੇ ਆਪ ਵਿਚ ਵਿਸ਼ਵਾਸ਼ ਪੈਦਾ ਕਰਨਾ, ਤੁਹਾਡੀ ਸਭ ਤੋਂ ਵੱਡੀ ਜਿੱਤ ਹੋਵੇਗੀ । - ਫੋਨ, ਇੰਟਰਨੈਟ ਵਰਗੀਆਂ ਨਾ ਮੁਰਾਦ ਬਿਮਾਰੀਆਂ ਨੂੰ ਛੱਡੋ, ਫਿਰ ਹੋਵੋਗੇ ਕਾਮਯਾਬ : ਅਤੁਲ ਜੈਨ ਇਸ ਮੋਕੇ ਵਿਸ਼ੇਸ਼ ਤੋਰ 'ਤੇ ਪੁੱਜੇ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੁਲ ਜੈਨ ਨੇ ਬਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੇਕਰ ਉਨਾ ਜਿੰਦਗੀ ਵਿਚ ਸਫਲ ਹੋਣਾ ਹੈ ਤਾਂ ਫੋਨ ਇੰਟਰਨੈਟ ਵਰਗੀਆਂ ਨਾ ਮੁਰਾਦ ਬਿਮਾਰੀਆਂ ਨੂੰ ਛੱਡਕੇ ਆਪਣੀ ਜਿੰਦਗੀ ਦੇ 12ਵੀਂ ਤੋਂ ਬਾਅਦ 5-6 ਸਾਲ ਮਿਹਨਤ ਉਪਰ ਲਗਾ ਦਵੋ। ਇਹ ਮਿਹਨਤ ਉਨਾ ਦੀ ਜਿੰਦਗੀ ਨੂੰ ਚਮਕਾ ਦੇਵੇਗੀ। ਉਨਾ ਆਖਿਆ ਕਿ ਜਿਹੜੇ ਬਚੇ ਆਪਣੇ ਗਾਇਡ ਆਪਣੇ ਮਾਪਿਆਂ ਦੀਆਂ ਗੱਲਾਂ ਨੂੰ ਪਾਜੀਟਿਵ ਮੰਨਦੇ ਹਨ, ਉਹ ਪੁਰੀ ਤਰ੍ਹਾਂ ਸਫਲ ਰਹਿੰਦੇ ਹਨ। ਉਨਾ ਆਖਿਆ ਕਿ ਹਰ ਬਚੇ ਦੀ ਕਿਤਾਬਾਂ ਪੜਨਾ ਬੇਹਦ ਜਰੂਰੀ ਹੈ, ਜਿਹੜੇ ਬਚੇ ਜਿੰਦਗੀ ਦੀਆਂ ਅਛਾਈਆਂ ਨੂੰ ਜਾਣ ਜਾਂਦੇ ਹਨ, ਉਹ ਬੁਰਾਈਆਂ ਨੂੰ ਤਿਆਗ ਕੇ ਸਭ ਤੋਂ ਅੱਗੇ ਹੁੰਦੇ ਹਨ । ਉਨਾ ਆਖਿਆ ਕਿ ਆਉਣ ਵਾਲਾ ਸਮਾਂ ਬਹੁਤ ਜਿਆਦਾ ਕੰਪੀਟਿਸ਼ਨ ਵਾਲਾ ਹੈ, ਇਸ ਲਈ ਕੈਪੇਬਿਲਟੀ ਹੀ ਤੁਹਾਡਾ ਹੁਨਰ ਹੋਵੇਗੀ। ਅਤੁਲ ਜੈਨ ਨੇ ਆਖਿਆ ਕਿ ਦੁਨੀਆ ਵਿਚ ਜਾਕੇ ਤੁਹਾਨੂੰ ਆਪਣਾ ਗਿਆਨ ਦਾ ਚਾਨਣ ਵੀ ਵੰਡਣਾ ਪਵੇਗਾ । - ਹਰ ਇਨਸਾਨ ਆਪਣੀ ਜਿੰਦਗੀ 'ਚ ਇੱਕ ਬੱਚੇ ਨੂੰ ਕੰਪਲੀਟ ਐਜੂਕੇਸ਼ਨ ਦੇਣ ਦਾ ਪ੍ਰਬੰਧ ਕਰੇ : ਅਜੈ ਅਲੀਪੁਰਿਆ ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਜੈ ਅਲੀਪੁਰਿਆ ਨੇ ਆਖਿਆ ਕਿ ਅਸੀਂ ਜੇਕਰ ਜਿੰਦਗੀ ਵਿੱਚ ਕਿਸੇ ਵੀ ਇੱਕ ਲੋੜਵੰਦ ਪਰਿਵਾਰ ਦੇ ਬੱਚੇ ਨੂੰ ਕੰਪਲੀਟ ਐਜੂਕੇਸ਼ਨ ਦੇ ਦੇਵਾਂਗੇ ਤਾਂ ਉਸਦੀਆਂ ਸਾਰੀਆਂ ਪੀੜੀਆਂ ਸੰਵਰ ਜਾਣਗੀਆਂ । ਉਨ੍ਹਾ ਇਸ ਮੋਕੇ ਵਿਸ਼ੇਸ਼ ਤੌਰ 'ਤੇ ਪੁਜੇ ਪੰਜਾਬ ਦੇ ਏ. ਡੀ. ਜੀ. ਪੀ. ਏ. ਐਸ. ਰਾਏ ਅਤੇ ਐਮ. ਡੀ. ਅਤੁਲ ਜੈਨ ਦਾ ਵਿਸ਼ੇਸ਼ ਤੋਰ 'ਤੇ ਧੰਨਵਾਦ ਕੀਤਾ । ਉਨ੍ਹਾਂ ਆਖਿਆ ਕਿ ਹਰ ਇਨਸਾਨ ਜਿੰਦਗੀ ਵਿੱਚ ਇੱਕ ਬੰਚੇ ਨੂੰ ਕੰਪਲੀਟ ਐਜੂਕੇਸ਼ਨ ਦੇਣ ਦਾ ਪ੍ਰਬੰਧ ਕਰੇ ਤੇ ਸ਼ੀਲਾ ਅਲੀਪੁਰਿਆ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਦਾ ਕੰਪਲੀਟ ਡੋਨੇਟ ਐਜੂਕੇਸ਼ਨ ਦੇਣਾ ਹੀ ਅਸਲ ਟੀਚਾ ਹੈ । ਉਨ੍ਹਾਂ ਆਖਿਆ ਕਿ ਜਿਹੜੇ ਬੱਚਿਆਂ ਨੇ ਅੱਜ ਸੀ. ਏ. ਦੇ ਇਮਤਿਹਾਨਾਂਵਿੱਚ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ ਨ, ਉਹ ਬਹੁਤ ਹੀ ਲੋੜਵੰਦ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਤੇ ਇਨ੍ਹਾਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦੇ ਕੇ ਉਚਾਈਆਂ ਤੱਕ ਲਿਜਾਇਆ ਜਾਵੇਗਾ । ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੈਡਮ ਅਨੁਰਾਧਾ ਅਲੀਪੁਰੀਆ, ਸੰਜੇ ਅਲੀਪੁਰੀਆ, ਪੂਨਮ ਅਲੀਪੁਰੀਆ, ਅਭਿਸ਼ੇਕ ਗੁਪਤਾ ਅਲੀਪੁਰੀਆ, ਡਾ. ਰਵੀ ਭੂਸ਼ਣ, ਸੀਏ ਗਿਤੇਸ਼ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਪੁੱਜੇ ਹੋਏ ਸਨ ।

Related Post