
ਥਾਣਾ ਕੋਤਵਾਲੀ ਕੀਤਾ ਦੋ ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ
- by Jasbeer Singh
- May 25, 2025

ਥਾਣਾ ਕੋਤਵਾਲੀ ਕੀਤਾ ਦੋ ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਪਟਿਆਲਾ, 25 ਮਈ : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 351 (1,3), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਦੀਪ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਮਕਾਨ ਨੰ. 153/08 ਪਾਠਕ ਵਿਹਾਰ ਕਲੋਨੀ ਪਟਿਆਲਾ ਅਤੇ ਸੰਦੀਪ ਦਾ ਦੋਸਤ ਸ਼ਾਮਲ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਾਜਾ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਮਕਾਨ ਨੰ. 1/2 ਗੰਗਾ ਵਿਹਾਰ ਕਲੋਨੀ ਨੇੜੇ ਘਲੋੜੀ ਗੇਟ ਪਟਿਆਲਾ ਨੇ ਦੱਸਿਆ ਕਿ 23 ਮਈ 2025 ਨੂੰ 11. 30 ਵਜੇ ਉਹ ਮਹਿੰਦਰਾ ਕਾਲਜ ਪਟਿਆਲਾ ਕੋਲ ਜਾ ਰਿਹਾ ਸੀ ਤੇ ਦੇਖਿਆ ਕਿ ਕਾਰ ਸਵਾਰ ਦੋ ਵਿਅਕਤੀ ਇੱਕ ਸਕੂਟਰੀ ਵਾਲੇ ਚਾਲਕ ਨਾਲ ਝਗੜ੍ਹਾ ਕਰ ਰਹੇ ਸਨ, ਜਿਸ ਤੇ ਜਦੋਂ ਉਹ ਛੁਡਾਉਣ ਗਿਆ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।