ਟੀ. ਵੀ. ਅਦਾਕਾਰ ਨੇ ਕੀਤਾ ਘਰੇਲੂ ਨੌਕਰਾਣੀ ਦਾ ਕਤਲ ਮੁੰਬਈ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਵਿਖੇ ਇਕ ਟੀ. ਵੀ. ਕਲਾਕਾਰ ਵਲੋਂ ਆਪਣੀ ਘਰੇਲੂ ਨੌਕਰਾਣੀ ਦਾ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਕੌਣ ਹੈ ਇਹ ਟੀ. ਵੀ. ਕਲਾਕਾਰ ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਦੇ ਕੋਲ ਮੀਰਾ ਰੋਡ ਇਲਾਕੇ `ਚ ਇਕ ਟੀ. ਵੀ. ਅਦਾਕਾਰ ਨੂੰ ਆਪਣੀ ਘਰੇਲੂ ਨੌਕਰਾਣੀ ਦਾ ਕਥਿਤ ਤੌਰ `ਤੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਮੁਲਜ਼ਮ ਨੇ ਔਰਤ `ਤੇ ਉਦੋਂ ਹਮਲਾ ਕੀਤਾ ਜਦੋਂ ਉਸ ਨੇ ਉਸ ਨਾਲ ਜਿਨਸੀ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਆਸ਼ੀਸ਼ ਮੇਸ਼ਰਾਮ ਵਜੋਂ ਹੋਈ ਹੈ । ਇਸ ਅਦਾਕਾਰ ਨੇ ਕਈ ਟੀ. ਵੀ. ਲੜੀਵਾਰਾਂ `ਚ ਕੰਮ ਕੀਤਾ ਹੈ। ਕੀ ਆਖਦੀ ਹੈ ਪੁਲਸ ਰਿਪੋਰਟ ਘਟਨਾ ਮੀਰਾ ਰੋਡ ਸਥਿਤ `ਚਾਂਦੇਸ਼ ਅਕਾਡਰ` ਰਿਹਾਇਸ਼ੀ ਕੰਪਲੈਕਸ ਦੀ ਹੈ, ਜਿੱਥੇ ਪੀੜਤ ਸੁਮਨ ਨਵਾਚ ਹਾਊਸਕੀਪਰ ਵਜੋਂ ਕੰਮ ਜੋ ਕਰਦੀ ਸੀ । ਪੁਲਸ ਰਿਪੋਰਟ ਅਨੁਸਾਰ ਮੇਸ਼ਰਾਮ ਪਿਛਲੇ ਕੁਝ ਸਮੇਂ ਤੋਂ ਸੁਮਨ `ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ ਸੀ ।
