post

Jasbeer Singh

(Chief Editor)

National

ਅਸਾਮ ਦੇ ਨਗਾਓਂ ਜਿ਼ਲ੍ਹੇ ਦੇ ਢਿੰਗ ਵਿੱਚ ਸਮੂਹਿਕ ਜਬਰ ਜਨਾਹ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਤਫਜ਼ੁਲ ਇਸਲਾਮ

post-img

ਅਸਾਮ ਦੇ ਨਗਾਓਂ ਜਿ਼ਲ੍ਹੇ ਦੇ ਢਿੰਗ ਵਿੱਚ ਸਮੂਹਿਕ ਜਬਰ ਜਨਾਹ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਤਫਜ਼ੁਲ ਇਸਲਾਮ ਦੇ ਅੰਤਿਮ ਸੰਸਕਾਰ `ਚ ਪਿੰਡ ਦੇ ਲੋਕ ਨਾ ਤਾਂ ਸ਼ਾਮਲ ਹੋਣਗੇ ਤੇ ਨਾ ਹੀ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਦਫ਼ਨਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਵੀਂ ਦਿੱਲੀ : ਅਸਾਮ ਦੇ ਨਗਾਓਂ ਜਿ਼ਲ੍ਹੇ ਦੇ ਢਿੰਗ ਵਿੱਚ ਸਮੂਹਿਕ ਜਬਰ ਜਨਾਹ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਤਫਜ਼ੁਲ ਇਸਲਾਮ ਦੀ ਮੌਤ ਹੋ ਗਈ ਹੈ। ਪੁਲਸ ਸ਼ਨੀਵਾਰ ਸਵੇਰੇ ਚਾਰ ਵਜੇ ਕ੍ਰਾਈਮ ਸੀਨ ਨੂੰ ਦੁਬਾਰਾ ਬਣਾਉਣ ਲਈ ਵਾਹਨ ਨੂੰ ਕ੍ਰਾਈਮ ਸੀਨ ਵੱਲ ਲੈ ਜਾ ਰਹੀ ਸੀ। ਫਿਰ ਉਸ ਨੇ ਛੱਪੜ ਵਿੱਚ ਛਾਲ ਮਾਰ ਕੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਤਫਜੁਲ ਇਸਲਾਮ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮੁਲਜ਼ਮ ਪਿੰਡ ਬੋਰਭੇਟੀ ਦਾ ਰਹਿਣ ਵਾਲਾ ਸੀ। ਇਸ ਦੌਰਾਨ ਮੁਲਜ਼ਮਾਂ ਦੇ ਪਿੰਡ ਵਾਸੀਆਂ ਨੇ ਫੈਸਲਾ ਲਿਆ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਤਫਜ਼ੁਲ ਇਸਲਾਮ ਦੇ ਅੰਤਿਮ ਸੰਸਕਾਰ `ਚ ਸ਼ਾਮਲ ਨਹੀਂ ਹੋਣਗੇ। ਇਸ ਦੇ ਨਾਲ ਹੀ ਉਸ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਦਫ਼ਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਇਸ ਅਪਰਾਧੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋਵਾਂਗੇ। ਅਸੀਂ ਉਸਦੇ ਪਰਿਵਾਰ ਨੂੰ ਵੀ ਸਮਾਜ ਤੋਂ ਅਲੱਗ ਕਰ ਦਿੱਤਾ ਹੈ।" ਇਸ ਦੇ ਨਾਲ ਹੀ ਇੱਕ ਹੋਰ ਵਸਨੀਕ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਕਬਰਿਸਤਾਨ ਵਿੱਚ ਲਾਸ਼ਾਂ ਨੂੰ ਜਗ੍ਹਾ ਨਾ ਦੇਣ ਦਾ ਫੈਸਲਾ ਕੀਤਾ ਹੈ। ਨਗਾਓਂ ਦੇ ਐੱਸਪੀ ਸਵਪਨਿਲ ਡੇਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਫਜ਼ੁਲ ਇਸਲਾਮ ਨੇ ਪੁਲਿਸ ਹਿਰਾਸਤ ਤੋਂ ਬਚਣ ਲਈ ਛੱਪੜ ਵਿੱਚ ਛਾਲ ਮਾਰ ਦਿੱਤੀ ਸੀ। ਛੱਪੜ `ਚ ਡੁੱਬਣ ਦੇ ਡਰ ਕਾਰਨ ਪੁਲਿਸ ਨੇ ਬਚਾਅ ਮੁਹਿੰਮ ਚਲਾਈ। ਦੋ ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਉਸ ਦੀ ਲਾਸ਼ ਛੱਪੜ ਵਿੱਚੋਂ ਬਰਾਮਦ ਕੀਤੀ ਗਈ। ਮਾਸੂਮ ਬੱਚੀ ਨਾਲ ਤਿੰਨ ਲੋਕਾਂ ਨੇ ਕੀਤਾ ਮੂੰਹ ਕਾਲਾ ਸ਼ੁੱਕਰਵਾਰ 22 ਅਗਸਤ ਨੂੰ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਤਿੰਨ ਵਿਅਕਤੀਆਂ ਨੇ ਕਥਿਤ ਤੌਰ `ਤੇ ਸਮੂਹਿਕ ਜਬਰ ਜਨਾਹ ਕੀਤਾ ਅਤੇ ਉਸ ਨੂੰ ਬੇਹੋਸ਼ੀ ਦੀ ਹਾਲਤ `ਚ ਛੱਡ ਦਿੱਤਾ ਗਿਆ। ਪੀੜਤਾ ਸ਼ਾਮ 6 ਵਜੇ ਆਪਣੀ ਟਿਊਸ਼ਨ ਕਲਾਸ ਤੋਂ ਵਾਪਸ ਆ ਰਹੀ ਸੀ ਜਦੋਂ ਤਿੰਨ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ।ਲੜਕੀ ਨੂੰ ਗੰਭੀਰ ਹਾਲਤ `ਚ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਆਸਾਮ ਦੇ ਲੋਕਾਂ `ਚ ਕਾਫੀ ਗੁੱਸਾ ਹੈ। ਲੋਕ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

Related Post