 
                                              
                              ਤੈਮੂਰ ਬੈਦਿਆ ਨੇ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ ਪਟਿਆਲਾ 2025 : 69ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2025-26 ਦਾ ਤਾਈਕਵਾਂਡੋ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਸੰਜੀਵ ਸ਼ਰਮਾ, ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਕਰਮਜੀਤ ਕੁਮਾਰ, ਮੋਹਿਤ, ਬੱਧ ਰਾਮ ਅਤੇ ਮਨਦੀਪ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੇ ਭਾਗ ਲਿਆ । ਟੂਰਨਾਮੈਂਟ ਦੌਰਾਨ ਸਭ ਖਿਡਾਰੀਆਂ ਨੇ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ । ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਰਹਿਨੁਮਾਈ ਹੇਠ ਭਾਗ ਲਿਆ । ਜ਼ਿਲ੍ਹਾ ਪੱਧਰੀ ਤਾਈਕਵਾਂਡੋ ਅੰਡਰ-14 ਲੜਕਿਆਂ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਤੈਮੂਰ ਬੈਦਿਆ ਪੁੱਤਰ ਜ਼ਹੀਰੂਦੀਨ ਬੈਦਿਆ ਨੇ -18 ਕਿਲੋ ਭਾਰ ਵਿੱਚ ਗੋਲਡ ਮੈਡਲ, ਅਯਾਨ ਅਲੀ ਪੁੱਤਰ ਅਨਵਰ ਅਲੀ ਨੇ -23 ਕਿਲੋ ਭਾਰ ਵਿੱਚ ਬਰੋਂਜ਼ ਮੈਡਲ ਅਤੇ ਸਹਿਜ ਅਲੀ ਪੁੱਤਰ ਉਸਮਾਨ ਅਲੀ ਨੇ -25 ਕਿਲੋ ਭਾਰ ਵਿੱਚ ਬਰੋਂਜ਼ ਮੈਡਲ ਹਾਸਲ ਕੀਤਾ । ਮਮਤਾ ਰਾਣੀ ਨੇ ਕਿਹਾ ਕਿ ਉਹ ਆਪਣੇ ਸਕੂਲ ਦੀਆਂ ਖਿਡਾਰਣਾਂ ਦੇ ਇਸ ਟੂਰਨਾਮੈਂਟ ਵਿੱਚ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ । ਸ੍ਰੀਮਤੀ ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਨੇ ਸਕੂਲ ਪਹੁੰਚਣ ਤੇ ਖਿਡਾਰੀਆਂ ਦਾ ਸਨਮਾਨ ਕੀਤਾ । ਇਸ ਮੌਕੇ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ ਅਨੀਤਾ ਸ਼ਰਮਾ (ਹਿੰਦੀ ਮਿਸਟ੍ਰੈਸ), ਸ੍ਰੀਮਤੀ ਲੀਨਾ (ਸ. ਸ. ਮਿਸਟ੍ਰੈਸ) ਅਤੇ ਸ੍ਰੀਮਤੀ ਮੀਨੂੰ ਯਾਦਵ (ਸਾਇੰਸ ਮਿਸਟ੍ਰੈਸ) ਮੋਜੂਦ ਸਨ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     