
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਤੀਆਂ ਮੌਕੇ ਪ੍ਰਤਿਭਾ ਖੋਜ ਮੁਕਾਬਲੇ
- by Jasbeer Singh
- August 9, 2024

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਤੀਆਂ ਮੌਕੇ ਪ੍ਰਤਿਭਾ ਖੋਜ ਮੁਕਾਬਲੇ ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਨਰਿੰਦਰ ਕੌਰ ਮੁਲਤਾਨੀ ਨੇ ਕੀਤੀ ਵਿਸ਼ੇਸ਼ ਸਿ਼ਰਕਤ। ਪਟਿਆਲਾ, 9 ਅਗਸਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਨਵ–ਨਿਯੁਕਤ ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਭਾਵੇਂ ਤੀਆਂ ਦਾ ਤਿਉਹਾਰ ਧੀਆਂ ਨਾਲ ਜੁੜਿਆ ਹੋਇਆ ਹੈ ਪਰੰਤੂ ਯੂਨੀਵਰਸਿਟੀ ਪੱਧਰ ੋਤੇ ਅਜਿਹੇ ਸਭਿਆਚਾਰਕ ਸਮਾਗਮ ਕਰਵਾ ਕੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਅਤੇ ਔਰਤ–ਮਰਦ ਨੂੰ ਇਕ–ਦੂਜੇ ਦੇ ਪੂਰਕ ਬਣਨ ਵਾਲੇ ਮਾਰਗ ਤੇ ਵੀ ਤੋਰਦਾ ਹੈ। ਵਿਭਾਗ ਦੇ ਮੁਖੀ ਪ੍ਰੋਫ਼ੈਸਰ ਗੁਰਮੁਖ ਸਿੰਘ, ਵਿਭਾਗ ਦੀਆਂ ਸਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਡਾ ਰਾਜਵੰਤ ਕੌਰ ਪੰਜਾਬੀ ਅਤੇ ਇੰਚਾਰਜ ਸਾਹਿਤ ਸਭਾ ਡਾ ਗੁਰਸੇਵਕ ਸਿੰਘ ਲੰਬੀ ਦੀ ਅਗਵਾਈ ਵਿਚ ਹੋਏ ਇਸ ਸਫ਼ਲ ਸਮਾਗਮ ਵਿਚ ਵਿਦਿਆਰਥੀਆਂ–ਖੋਜਾਰਥੀਆਂ ਨੂੰ ਪੰਜਾਬੀ ਸਭਿਆਚਾਰ ਪ੍ਰਤੀ ਜਾਗਰੂਕ ਕਰਨ ਹਿਤ ਸਵੇਰ ਤੋਂ ਲੈ ਕੇ ਸ਼ਾਮ ਤਕ ਸਮਾਗਮ ਕਰਵਾਇਆ ਗਿਆ। ਪਹਿਲੇ ਦੌਰ ਵਿਚ ਵਿਰਾਸਤੀ ਪ੍ਰਸ਼ਨੋਤਰੀ (ਕੁਇਜ਼), ਰਵਾਇਤੀ ਲੋਕਗੀਤ,ਲੰਮੀ ਹੇਕ ਵਾਲੇ ਗੀਤ ਗਾਇਨ, ਮਹਿੰਦੀ ਲਗਾਉਣ ਅਤੇ ਗਿੱਧੇ ਦੇ ਪਿੜ ਵਿਚ ਬੋਲੀਆਂ ਪਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਦੂਜੇ ਦੌਰ ਵਿਚ ਗਿੱਧੇ ਦੇ ਪਿੜ ਵਿਚ ਵਿਦਿਆਰਥਣਾਂ ਨੇ ਖ਼ੂਬ ਰੌਣਕ ਲਾਈ। ਸਾਉਣ ਮਹੀਨੇ ਪੀਂਘ ਦੇ ਝੂਟੇ ਲੈ ਕੇ ਵਿਦਿਆਰਥੀਆਂ ਨੇ ਮਨੋਰੰਜਨ ਦੇ ਨਾਲ–ਨਾਲ ਸ਼ਾਂਤੀ ਪ੍ਰਾਪਤ ਕੀਤੀ। ਪੰਜਾਬੀ ਵਿਭਾਗ ਵਲੋਂ ਆਯੋਜਿਤ ਕਰਵਾਏ ਗਏ ਇਸ ਸਮਾਗਮ ਵਿਚ ਯੂਨੀਵਰਸਿਟੀ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਵਿਖਾਇਆ। ਗ੍ਰੈਜੂਏਸ਼ਨ ਪੱਧਰ ਦੇ ਵਿਰਾਸਤੀ ਕੁਇਜ਼ ਵਿਚੋਂ ਪ੍ਰਭਜੋਤ ਕੌਰ ਨੇ ਪਹਿਲਾ, ਲਵਨੀਤ ਸਿੰਘ ਨੇ ਦੂਸਰਾ ਅਤੇ ਸ਼ੁਭਨੀਤ ਕੌਰ ਨੇ ਤੀਸਰਾ ਸਥਾਨ ਜਦੋਂ ਕਿ ਐੱਮ ਏ ਆਨਰਜ਼ ਇਨ ਪੰਜਾਬੀ ਦੇ ਵਿਦਿਆਰਥੀਆਂ ਵਿਚੋਂ ਧਰਮਪ੍ਰੀਤ ਸਿੰਘ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਸਰਾ ਅਤੇ ਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮਹਿੰਦੀ ਮੁਕਾਬਲੇ ਵਿਚੋਂ ਨਾਜ਼ੀਆ ਪਹਿਲੇ, ਕਾਜਲ ਦੂਸਰੇ ਅਤੇ ਸ਼ੁਭਨੀਤ ਕੌਰ ਤੀਸਰੇ ਸਥਾਨ ਤੇ ਰਹੀ। ਲੋਕਗੀਤ ਗਾਇਨ ਮੁਕਾਬਲੇ ਵਿਚੋਂ ਮਨਦੀਪ ਕੌਰ ਤੇ ਹਰਪ੍ਰੀਤ ਕੌਰ ਦੀ ਜੋੜੀ ਨੇ ਪਹਿਲਾ ਸਥਾਨ, ਸੰਜਨਾ ਨੇ ਦੂਸਰਾ ਅਤੇ ਜਗਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਗਿੱਧੇ ਦੇ ਪਿੜ ਵਿਚ ਬੋਲੀਆਂ ਪਾਉਣ ਵਿਚ ਕਰਮਪ੍ਰੀਤ ਕੌਰ ਅੱਵਲ, ਅਮਰਜੀਤ ਕੌਰ ਦੂਸਰੇ ਤੇ ਰਮਨਪ੍ਰੀਤ ਕੌਰ ਅਤੇ ਬੇਅੰਤ ਕੌਰ ਤੀਸਰੇ ਸਥਾਨ ਤੇ ਰਹੀਆਂ।ਕੁਇਜ਼ ਮੁਕਾਬਲੇ ਵਿਚ ਕੋਮਲਪ੍ਰੀਤ ਕੌਰ ਅਤੇ ਕੁਲਬੀਰ ਕੌਰ ਅਤੇ ਮਹਿੰਦੀ ਮੁਕਾਬਲੇ ਵਿਚ ਪੀਐੱਚ ਡੀ ਖੋਜਾਰਥਣ ਹਰਪ੍ਰੀਤ ਕੌਰ ਅਤੇ ਬੀ ਏ ਆਨਰਜ਼ ਪੰਜਾਬੀ ਦੀ ਵਿਦਿਆਰਥਣ ਅਮਨਦੀਪ ਕੌਰ ਅਤੇ ਲੋਕਗੀਤ ਗਾਇਨ ਵਿਚ ਅਨਾਮਿਕਾ ਤੇ ਸੰਦੀਪ ਕੌਰ ਨੂੰ ਪ੍ਰੋਤਸਾਹਨ ਪੁਰਸਕਾਰ ਲਈ ਚੁਣਿਆ ਗਿਆ। ਸਭਿਆਚਾਰਕ ਸਮਾਗਮ ਵਿਚ 10 ਸਾਲਾ ਮੰਨਤ ਧਾਲੀਵਾਲ ਵਲੋਂ ਗਾਈ ਗਈ ਹੀਰ, ਨਿਸਾਂਤ ਵਲੋਂ ਕੀਤੀ ਗਈ ਮਿਮਿਕਰੀ ਅਤੇ ਸਿਮਰਨਜੀਤ ਕੌਰ ਤੇ ਕਮਲਜੀਤ ਕੌਰ ਵਲੋਂ ਗਾਏ ਲੋਕਗੀਤਾਂ ਨੂੰ ਵਿਸ਼ੇਸ਼ ਤੌਰ ਤੇ ਸਰਾਹਨਾ ਹਾਸਲ ਹੋਈ। ਇਸ ਸਮਾਗਮ ਵਿਚ ਡਾ। ਰਾਜਮਹਿੰਦਰ ਕੌਰ, ਡਾ ਗੁਰਜੰਟ ਸਿੰਘ, ਡਾ ਦਰਸ਼ਨ ਸਿੰਘ ਆਸ਼ਟ, ਰਿਪਨਜੋਤ ਕੌਰ ਸੋਨੀ ਬੱਗਾ, ਅਨੀਤਾ ਸ਼ਰਮਾ, ਡਾ ਜਸਵਿੰਦਰ ਕੌਰ ਤੋਂ ਇਲਾਵਾ ਅਧਿਆਪਨ, ਗੈਰ–ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.