ਨਸ਼ੀਲੇ ਪਦਾਰਥ ਮਾਮਲੇ 'ਚ ਸਬੂਤਾਂ ਨਾਲ ਛੇੜਛਾੜ ਤਿਰੂਵਨੰਤਪੁਰਮ, 5 ਜਨਵਰੀ 2026 : ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਸੂਬੇ ਦੇ ਸਾਬਕਾ ਟਰਾਂਸਪੋਰਟ ਮੰਤਰੀ ਐਂਟੋਨੀ ਰਾਜੂ ਅਤੇ ਇਕ ਅਧਿਕਾਰੀ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ ਸਬੂਤਾਂ ਨਾਲ ਛੇੜਛਾੜ ਕਰਨ ਦਾ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਜੇਲ ਦੀ ਸਜ਼ਾ ਸੁਣਾਈ । ਕੇਰਲ ਦੇ ਸਾਬਕਾ ਮੰਤਰੀ ਐਟੋਨੀ ਰਾਜੂ ਨੂੰ 3 ਸਾਲ ਦੀ ਜੇਲ ਜਨਧਿਪਤਯ ਕੇਰਲ ਕਾਂਗਰਸ ਦੇ ਮੌਜੂਦਾ ਵਿਧਾਇਕ ਅਤੇ ਸੱਤਾਧਾਰੀ ਖੱਬੇ ਪੱਖੀ ਲੋਕਤੰਤਰੀ ਮੋਰਚੇ (ਐੱਲ. ਡੀ. ਐੱਫ.) ਦੇ ਸਹਿਯੋਗੀ ਰਾਜੂ ਨੂੰ ਨੇਦੁਮੰਗਡ ਜੁਡੀਸ਼ੀਅਲ ਫਸਟ ਕਲਾਸ ਮੈਜਿਸਟ੍ਰੇਟ ਰੂਬੀ ਇਸਮਾਈਲ ਨੇ 1990 'ਚ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਆਸਟ੍ਰੇਲੀਆਈ ਨਾਗਰਿਕ ਤੋਂ ਜ਼ਬਤ ਕੀਤੀ ਗਈ 61.5 ਗ੍ਰਾਮ ਹਸ਼ੀਸ਼ ਨਾਲ ਸਬੰਧਤ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਇਸੇ ਮਾਮਲੇ 'ਚ ਤਿਰੂਵਨੰਤਪੁਰਮ ਦੀ ਇਕ ਅਦਾਲਤ ਦੇ ਸਾਬਕਾ ਕਲਰਕ ਕੇ. ਐੱਸ. ਜੋਸ ਨੂੰ ਵੀ ਦੋਸ਼ੀ ਠਹਿਰਾਇਆ ਹੈ।
