
ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਨਾਭਾ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਨਿਤੀਨ ਸਹੋਤਾ ਨਿਯੁਕ
- by Jasbeer Singh
- September 6, 2024

ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਨਾਭਾ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਨਿਤੀਨ ਸਹੋਤਾ ਨਿਯੁਕਤ ਹੋਣ ਤੇ ਕੀਤਾ ਸਨਮਾਨ ਨਾਭਾ, 6 ਸਤੰਬਰ () : ਨਾਭਾ ਸ਼ਹਿਰ ਵਿਖੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਤ ਰਾਮ ਦੀ ਅਗਵਾਈ ਹੇਠ ਸਮੁੱਚੇ ਅਹੁਦੇਦਾਰਾਂ ਵਲੋਂ ਨਵ- ਨਿਯੁਕਤ ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਨਾਭਾ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਨਿਤੀਨ ਸਹੋਤਾ ਨਿਯੁਕਤ ਹੋਣ ਮਿਲ ਕੇ ਮੁਲਾਕਾਤ ਉਪਰੰਤ ਉਨਾ ਨੂੰ ਮੂਬਾਰਕਬਾਦ ਦਿੰਦਿਆ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋ. ਦੇ ਮੌਜੂਦ ਮੈਂਬਰਾਂ ਵਿਚ ਸਵਿੰਦਰ ਰਾਵਲ ਸਰਪ੍ਰਸਤ, ਭੀਮ ਸ਼ਰਮਾ ਖਜਾਨਚੀ, ਬਿੱਟੂ ਸ਼ਰਮਾ ਮੀਤ ਪ੍ਰਧਾਨ, ਹੈਪੀ ਸੰਜੀਵ ਸਰਪੰਚ ਦੁਲੱਦੀ, ਪਰਮਜੀਤ ਮੰਡੌੜ, ਜਸਪਾਲ ਸਰਪੰਚ ਉੱਪਲਾ, ਨਿਰਮਲ ਢਿੱਲੋਂ, ਅਮਰੀਕ ਅਲੌਹਰਾ, ਗੁਰਮੀਤ ਹੈਪੀ, ਅਜ਼ੀਜ਼ ਮੁਹੰਮਦ, ਦਰਸ਼ਨ ਖਹਿਰਾ, ਅਵਤਾਰ ਅਲੌਹਰਾ, ਦੀਪਕ ਬੱਤਰਾ ਅਤੇ ਮਹੇਸ਼ਇੰਦਰ ਸ਼ਰਮਾ ਵਸੀਕਾ ਨਵੀਸ ਮੌਜੁਦ ਸਨ। ਇਸ ਮੌਕੇ ਤਹਿਸੀਲਦਾਰ ਨਾਭਾ ਨਿਯੁਕਤ ਸੁਖਜਿੰਦਰ ਸਿੰਘ ਟਿਵਾਣਾ ਅਤੇ ਨਾਭਾ ਦੇ ਨਾਇਬ ਤਹਿਸੀਲਦਾਰ ਨਿਯੁਕਤ ਹੋਏ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਦੇ ਨਾਇਬ ਤਹਿਸੀਲਦਾਰ ਨਿਯੁਕਤ ਹੋਏ ਨਿਤੀਨ ਸਹੋਤਾ ਨੇ ਆਖਿਆ ਕਿ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਕਿਸੇ ਵੀ ਕੰਮ, ਮੰਗ ਜਾਂ ਪੇਸ਼ ਆਉਦੀਆਂ ਸਮੱਸਿਆਵਾਂ ਲਈ ਪ੍ਰਾਪਰਟੀ ਕਾਰੋਬਾਰੀ ਅਤੇ ਆਮ ਲੋਕ ਕਦੇ ਵੀ ਉਨ੍ਹਾਂ ਨੂੰ ਦਫ਼ਤਰ ਵਿਚ ਮਿਲ ਵੀ ਸਕਦੇ ਹਨ ਤੇ ਸੰਪਰਕ ਕਰਕੇ ਆਪਣਾ ਕੰਮ ਪੂਰਾ ਕਰਵਾ ਸਕਦੇ ਹਨ ਕਿਉਂਕਿ ਜਨਤਾ ਦੇ ਕੰਮ ਪਹਿਲ ਦੇ ਆਧਾਰ ਤੇ ਕਰਨੇ ਉਨ੍ਹਾਂ ਦੀ ਮੁੱਢਲੀ ਜਿੰਮੇਵਾਰੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.