
ਮੰਦਰ ਨੇੜੇ ਚਾਂਪਾ ਦੀ ਰੇਹੜੀ ਤੇ ਸ਼ਰਾਬ ਪਿਲਾਉਣ ਵਾਲੇ ਦਾ ਮੰਦਰ ਪ੍ਰਬੰਧਕਾਂ ਕੀਤਾ ਵਿਰੋਧ
- by Jasbeer Singh
- February 14, 2025

ਮੰਦਰ ਨੇੜੇ ਚਾਂਪਾ ਦੀ ਰੇਹੜੀ ਤੇ ਸ਼ਰਾਬ ਪਿਲਾਉਣ ਵਾਲੇ ਦਾ ਮੰਦਰ ਪ੍ਰਬੰਧਕਾਂ ਕੀਤਾ ਵਿਰੋਧ ਦੁਕਾਨ ਚਾਲਕ ਨੇ ਨਿਹੰਗ ਸਿੰਘ ਬੁਲਾ ਕਰਵਾਤਾ ਦੋਹਾਂ ਧਿਰਾਂ ਵਿਚ ਝਗੜਾ ਅੰਮ੍ਰਿਤਸਰ : ਗੁਰੂ ਕੀ ਨਗਰੀ ਦੇ ਤੌਰ ਤੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਡੈਮਗੰਜ ਇਲਾਕੇ ਵਿੱਚ ਮੰਦਰ ਦੇ ਬਾਹਰ ਚਾਂਪਾ ਦੀ ਦੁਕਾਨ ਵਿਚ ਚਾਂਪਾਂ ਵੇਚਣ ਦੇ ਨਾਲ ਨਾਲ ਰਾਤ ਵੇਲੇ ਸ਼ਰਾਬ ਪੀਣ ਨੂੰ ਲੈ ਕੇ ਮੰਦਰ ਪ੍ਰਬੰਧਕਾਂ ਵਲੋਂ ਚੁੱਕੀ ਗਈ ਆਵਾਜ਼ ਦੇ ਵਿਰੋਧ ਵਿਚ ਦੁਕਾਨ ਚਾਲਕ ਨੇ ਆਪਣੇ ਹੱਕ ਵਿਚ ਕੁੱਝ ਨਿਹੰਗ ਸਿੰਘਾਂ ਨੂੰ ਬੁਲਾ ਲਿਆ, ਜਿਸ ਦੌਰਾਨ ਦੋਹਾਂ ਧਿਰਾਂ ਵਿਚ ਝਗੜਾ ਹੋ ਗਿਆ ਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋ ਗਿਆ । ਦੋ ਧਿਰਾਂ ਵਿਚਾਲੇ ਹੋਏ ਝਗੜੇ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ।ਇਸ ਮਾਮਲੇ ਵਿੱਚ ਡੈਮਗੰਜ ਇਲਾਕੇ ਵਿੱਚ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਮੰਦਰ ਦੇ ਬਾਹਰ ਇੱਕ ਚਾਂਪਾ ਦੀ ਰੇਹੜੀ ਲੱਗਦੀ ਹੈ ਅਤੇ ਰਾਤ ਦੇ ਸਮੇਂ ਇਸ ਰੇਹੜੀ ਉੱਪਰ ਲੋਕ ਚਾਂਪਾ ਖਰੀਦਣ ਆਉਂਦੇ ਹਨ ਅਤੇ ਨਾਲ ਸ਼ਰਾਬ ਵੀ ਪੀਂਦੇ ਹਨ । ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਚਾਂਪਾ ਵਾਲੀ ਦੁਕਾਨ ਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਦੂਸਰੇ ਪਾਸੇ ਜਦੋਂ ਇਲਾਕਾ ਵਾਸੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਤਾਂ ਅੱਜ ਸਵੇਰੇ ਚਾਂਪਾ ਵਾਲੀ ਦੁਕਾਨ ਵਾਲੇ ਨੌਜਵਾਨ ਨੇ ਕੁਝ ਨਿਹੰਗ ਸਿੰਘਾਂ ਨੂੰ ਬੁਲਾ ਕੇ ਗੁੰਡਾਗਰਦੀ ਕੀਤੀ ਅਤੇ ਖੂਬ ਝਗੜਾ ਕੀਤਾ । ਇਸ ਸਬੰਧੀ ਮੰਦਰ ਪ੍ਰਬੰਧਕਾਂ ਨੇ ਕਿਹਾ ਕਿ ਨੌਜਵਾਨ ਇਥੇ ਆ ਕੇ ਆਪਣਾ ਕਾਰੋਬਾਰ ਕਰਦਾ ਹੈ ਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈ । ਲੇਕਿਨ ਜਦੋਂ ਉਹ ਰਾਤ ਦੇ ਸਮੇਂ ਗ੍ਰਾਹਕ ਨੂੰ ਨਾਲ ਸ਼ਰਾਬ ਪਰੋਸਦਾ ਹੈ ਤਾਂ ਉਸ ਦਾ ਸਾਰੇ ਵਿਰੋਧ ਕਰਦੇ ਹਨ ਤੇ ਅੱਜ ਵੀ ਸਵੇਰੇ ਇਲਾਕਾ ਵਾਸੀਆਂ ਦਾ ਤੇ ਦੁਕਾਨਦਾਰ ਦਾ ਝਗੜਾ ਹੋਇਆ ਤੇ ਦੁਕਾਨਦਾਰ ਵੱਲੋਂ ਇਸ ਦੌਰਾਨ ਕੁਝ ਨਿਹੰਗ ਸਿੰਘਾਂ ਨੂੰ ਬੁਲਾ ਕੇ ਇੱਥੇ ਗੁੰਡਾਗਰਦੀ ਕੀਤੀ ਗਈ । ਸਿਵਲ ਹਸਪਤਾਲ ਵਿੱਚ ਦਾਖਲ ਜਖਮੀ ਚਾਂਪਾ ਵਾਲੇ ਨੌਜਵਾਨ ਦੇ ਭਰਾ ਨਿਹੰਗ ਸਿੰਘ ਮੁਕੇਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਡੈਮਗੰਜ ਇਲਾਕੇ ਵਿੱਚ ਦੁਕਾਨ ਹੈ ਅਤੇ ਮੰਦਰ ਪ੍ਰਬੰਧਕ ਦੁਕਾਨ ਖਾਲੀ ਕਰਵਾਉਣਾ ਚਾਹੁੰਦੇ ਹਨ, ਜਿਸ ਕਰਕੇ ਉਹਨਾਂ ਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਤੇ ਰਾਤ ਵੇਲੇ ਮੰਦਿਰ ਪ੍ਰਬੰਧਕਾਂ ਨੇ ਕੁਝ ਵਿਅਕਤੀਆਂ ਨੂੰ ਭੇਜ ਕੇ ਸਾਡੀ ਦੁਕਾਨ ਤੇ ਭਨਤੋੜ ਕੀਤੀ ਅਤੇ ਸਾਡੇ ਨਾਲ ਗੁੰਡਾਗਰਦੀ ਵੀ ਕੀਤੀ ਤੇ ਸਵੇਰ ਵੇਲੇ ਵੀ ਸਾਡੇ ਨਾਲ ਹੱਥੋਂ ਪਾਈ ਕੀਤੀ। ਜਿਸ ਵਿਚ ਉਸਦਾ ਭਰਾ ਜਖਮੀ ਹੋ ਗਿਆ ਅਤੇ ਉਹ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ। ਇਸ ਸਾਰੇ ਮਾਮਲੇ ਵਿੱਚ ਅੰਮ੍ਰਿਤਸਰ ਗੇਟ ਹਕੀਮਾ ਤੋ ਪੁਲਸ ਅਧਿਕਾਰੀ ਨੇ ਦੱਸਿਆ ਕਿ ਇੱਕ ਕਾਰਤਿਕ ਨਾਮ ਦੇ ਵਿਅਕਤੀ ਵੱਲੋਂ ਉਹਨਾਂ ਨੂੰ ਦਰਖਾਸਤ ਦਿੱਤੀ ਗਈ ਹੈ । ਫਿਲਹਾਲ ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ, ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.