post

Jasbeer Singh

(Chief Editor)

Punjab

ਲੁਧਿਆਣਾ 'ਚ ਮਹਿਲਾ ਚੋਰ ਗੈਂਗ ਦੀ ਦਹਿਸ਼ਤ...

post-img

ਲੁਧਿਆਣਾ : ਲੁਧਿਆਣਾ ਚ ਲਗਾਤਾਰ ਮਹਿਲਾ ਗੈਂਗ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਤਸਵੀਰਾਂ ਲੁਧਿਆਣਾ ਦੇ ਮੁਰਾਦਪੁਰਾ ਤੋਂ ਸਾਹਮਣੇ ਆਈਆਂ। ਇਸ ਵਾਰਦਾਤ ’ਚ ਮਹਿਲਾ ਗੈਂਗ ਨੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦਾ ਸਮਾਨ ਚੁੱਕ ਕੇ ਫਰਾਰ ਹੋ ਗਈਆਂ ਹਨ।ਇੱਥੇ ਵੀ ਦੱਸ ਦਈਏ ਕਿ ਨੱਟ ਬੋਲ਼ਟ ਦੀ ਫੈਕਟਰੀ ਦੇ ਵਿੱਚ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਧਰ ਇਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਲਾਂਕਿ ਫੈਕਟਰੀ ਮਾਲਕ ਨੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਸਨੇ ਦੱਸਿਆ ਕਿ ਰੋਜਾਨਾ ਹੀ ਇਸ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਪੁਲਿਸ ਨੂੰ ਗਸ਼ਤ ਵਧਾਉਣ ਦੀ ਜਰੂਰਤ ਹੈ ਉਧਰ ਫੈਕਟਰੀ ਮਾਲਕ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਇਹਨਾਂ ਮਹਿਲਾ ਗੈਂਗ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

Related Post