post

Jasbeer Singh

(Chief Editor)

crime

ਗੁਆਂਢੀ ਨੇ ਕੀਤਾ ਗੁਆਂਢ ਵਿਚ ਰਹਿੰਦੇ ਦੋ ਮਾਸੂਮਾਂ ਨੂੰ ਅਗਵਾ

post-img

ਗੁਆਂਢੀ ਨੇ ਕੀਤਾ ਗੁਆਂਢ ਵਿਚ ਰਹਿੰਦੇ ਦੋ ਮਾਸੂਮਾਂ ਨੂੰ ਅਗਵਾ ਮਾਛੀਵਾੜਾ ਸਾਹਿਬ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਸ਼ਹਿਰ ਮਾਛੀਵਾਡਾ ਸਾਹਿਬ ਨੇੜਲੇ ਪਿੰਡ ਸ਼ਤਾਬਗੜ੍ਹ ਵਿਖੇ ਇੱਕ ਵਿਅਕਤੀ ਅਰਜਨ ਆਪਣੇ ਗੁਆਂਢ ’ਚ ਹੀ ਰਹਿੰਦੇ ਸੰਜੂ ਦੇ ਦੋ ਛੋਟੇ ਬੱਚੇ ਵਿਜੈ (8) ਤੇ ਅਜੈ (7) ਦੀਵਾਲੀ ਦੇ ਪਟਾਕੇ ਲੈ ਕੇ ਦੇਣ ਬਹਾਨੇ ਅਗਵਾ ਕਰਕੇ ਲੈ ਗਿਆ । ਸੰਜੂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਸ਼ਤਾਗਬੜ੍ਹ ਵਿਖੇ ਇੱਕ ਕਿਸਾਨ ਦੇ ਘਰ ’ਚ ਕਿਰਾਏ ’ਤੇ ਰਹਿੰਦਾ ਹੈ ਤੇ ਮਿਹਨਤ ਮਜ਼ਦੂਰੀ ਕਰਦਾ ਹੈ । ਉਸਦੇ ਗੁਆਂਢ ’ਚ ਹੀ ਇੱਕ ਹੋਰ ਕੁਆਰਟਰ ’ਚ ਅਰਜਨ ਉਰਫ਼ ਨੰਨੂ ਬਾਬੂ ਵਾਸੀ ਸਿਮਰੀ, ਵਾਰਡ ਨੰ. 5 ਖਹਿਲਾ ਮਿਸ਼ਰੀ, ਜ਼ਿਲਾ ਖਗੜੀਆ, ਬਿਹਾਰ ਵੀ ਆਪਣੇ ਬੱਚਿਆਂ ਸਮੇਤ ਰਹਿੰਦਾ ਸੀ । ਬਿਆਨਕਰਤਾ ਅਨੁਸਾਰ ਉਨ੍ਹਾਂ ਦੋਵਾਂ ਦਾ ਆਪਸ ’ਚ ਬਹੁਤ ਪਿਆਰ ਸੀ ਅਤੇ ਇੱਕ ਦੂਜੇ ਘਰ ਕਾਫ਼ੀ ਆਉਣਾ ਜਾਣਾ ਸੀ । ਲੰਘੀ 31 ਅਕਤੂਬਰ ਦੀ ਦੁਪਹਿਰ ਨੂੰ ਅਰਜਨ ਉਨ੍ਹਾਂ ਦੇ ਘਰ ਆਇਆ ਤੇ ਉਸਨੇ ਕਿਹਾ ਕਿ ਉਹ ਦੀਵਾਲੀ ਦਾ ਸਮਾਨ ਤੇ ਪਟਾਕੇ ਲੈਣ ਲਈ ਮਾਛੀਵਾੜਾ ਸਾਹਿਬ ਜਾ ਰਿਹਾ ਹੈ ਤੇ ਉਹ ਮੇਰੇ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਲੈ ਗਿਆ । ਮੇਰੇ ਦੋਵੇਂ ਬੱਚੇ ਇਸ ਨੂੰ ਮਾਮਾ ਆਖ ਕੇ ਬੁਲਾਉਂਦੇ ਹਨ ਤੇ ਉਹ ਇਨ੍ਹਾਂ ਬੱਚਿਆਂ ਨੂੰ ਵੀ ਪਟਾਕੇ ਲੈ ਕੇ ਦੇ ਦੇਵੇਗਾ । ਅਰਜਨ ਤੇ ਮੇਰੇ ਦੋਵੇਂ ਬੱਚੇ ਦੇਰ ਸ਼ਾਮ ਜਦੋਂ ਘਰ ਵਾਪਸ ਨਾ ਆਏ ਤਾਂ ਉਨ੍ਹਾਂ ਦੀ ਕਾਫ਼ੀ ਤਲਾਸ਼ ਕੀਤੀ ਪਰ ਕੋਈ ਸੁਰਾਗ ਨਾ ਮਿਲਿਆ । ਅਖੀਰ ਲਾਪਤਾ ਬੱਚਿਆਂ ਦੇ ਪਿਤਾ ਸੰਜੂ ਨੇ ਮਾਛੀਵਾੜਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ’ਤੇ ਪੁਲਿਸ ਨੇ ਅਰਜਨ ਖਿਲਾਫ਼ ਮਾਮਲਾ ਦਰਜ ਕਰਕੇ ਬੱਚਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਮਾਛੀਵਾੜਾ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਅਗਵਾਕਾਰ ਅਰਜਨ ਦੀ ਪਤਨੀ ਤੇ ਉਸਦੇ ਪ੍ਰੇਮੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ ਤਾਂ ਜੋ ਬੱਚਿਆਂ ਦਾ ਕੁਝ ਪਤਾ ਲੱਗ ਸਕੇ ।

Related Post