
National
0
ਅੱਤਵਾਦੀਆਂ ਰਿਹਾਅ ਕੀਤੇ ਟੀਟੀਪੀ. ਦੇ ਗੜ੍ਹ ਡੇਰਾ ਇਸਮਾਈਲ ਖਾਨ ਤੋਂ ਅਗਵਾ ਕੀਤੇ ਫੌਜੀ ਅਧਿਕਾਰੀ
- by Jasbeer Singh
- September 1, 2024

ਅੱਤਵਾਦੀਆਂ ਰਿਹਾਅ ਕੀਤੇ ਟੀਟੀਪੀ. ਦੇ ਗੜ੍ਹ ਡੇਰਾ ਇਸਮਾਈਲ ਖਾਨ ਤੋਂ ਅਗਵਾ ਕੀਤੇ ਫੌਜੀ ਅਧਿਕਾਰੀ ਪਾਕਿਸਤਾਨ : ਅੱਤਵਾਦੀਆਂ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਗੜ੍ਹ ਡੇਰਾ ਇਸਮਾਈਲ ਖਾਨ ਤੋਂ ਤਿੰਨ ਦਿਨ ਪਹਿਲਾਂ ਅਗਵਾ ਕੀਤੇ ਗਏ ਫੌਜੀ ਅਧਿਕਾਰੀ ਸਮੇਤ ਚਾਰ ਲੋਕਾਂ ਨੂੰ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ। ਫੌਜ ਨੇ ਕਿਹਾ ਕਿ ਅੱਤਵਾਦੀਆਂ ਨੇ ਬੁੱਧਵਾਰ ਨੂੰ ਲੈਫਟੀਨੈਂਟ ਕਰਨਲ ਖਾਲਿਦ ਆਮਿਰ ਨੂੰ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਮਸਜਿਦ `ਚ ਆਪਣੇ ਪਿਤਾ ਦੇ ਅੰਤਿਮ ਸੰਸਕਾਰ `ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਇੰਤਜ਼ਾਰ ਕਰ ਰਹੇ ਸਨ। ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੈਫਟੀਨੈਂਟ ਕਰਨਲ ਖਾਲਿਦ ਅਤੇ ਉਸਦੇ ਤਿੰਨ ਰਿਸ਼ਤੇਦਾਰਾਂ ਦੀ “ਬਿਨਾਂ ਸ਼ਰਤ ਰਿਹਾਈ” ਕਬਾਇਲੀ ਬਜ਼ੁਰਗਾਂ ਦੇ ਦਖਲ ਕਾਰਨ ਸੰਭਵ ਹੋ ਸਕੀ ਅਤੇ “ਚਾਰੇ ਅਗਵਾ ਵਿਅਕਤੀ ਸੁਰੱਖਿਅਤ ਆਪਣੇ ਘਰਾਂ ਨੂੰ ਪਰਤ ਗਏ ਹਨ।