post

Jasbeer Singh

(Chief Editor)

crime

ਥਾਣਾ ਪਾਤੜਾਂ ਪੁਲਸ ਨੇ ਕੀਤਾ 7 ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਪੁਲਸ ਪਾਰਟੀ ਤੇ ਹਮਲਾ ਕਰਨ ਦੇ ਦੋਸ਼ ਤਹਿਤ

post-img

ਥਾਣਾ ਪਾਤੜਾਂ ਪੁਲਸ ਨੇ ਕੀਤਾ 7 ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਪੁਲਸ ਪਾਰਟੀ ਤੇ ਹਮਲਾ ਕਰਨ ਦੇ ਦੋਸ਼ ਤਹਿਤ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਪਾਤੜਾਂ, 23 ਜੁਲਾਈ () : ਥਾਣਾ ਪਾਤੜਾਂ ਦੀ ਪੁਲਸ ਨੇ 7 ਵਿਅਕਤੀਆਂ ਸਮੇਤ ਹੋਰ ਕਈ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 109, 121 (1), 121 (2), 132, 221, 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਦਰਸ਼ਨ ਸਿੰਘ, ਚਾਨਣ ਸਿੰਘ, ਦਿਲਬਾਗ ਸਿੰਘ ਪੁੱਤਰਾਨ ਲੀਲਾ ਸਿੰਘ, ਮਨਜੀਤ ਕੋਰ ਪਤਨੀ ਦਰਸ਼ਨ ਸਿੰਘ, ਮਨਪ੍ਰੀਤ ਕੋਰ ਪਤਨੀ ਦਿਲਬਾਗ ਸਿੰਘ, ਸਿ਼ੰਦਰ ਕੋਰ ਪਤਨੀ ਲੀਲਾ ਸਿੰਘ, ਜਤਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀਆਨ ਪਿੰਡ ਮੋਲਵੀਵਾਲਾ ਥਾਣਾ ਪਾਤੜਾ ਅਤੇ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਮੁਤਾਬਕ 21 ਜੁਲਾਈ ਦੀ ਰਾਤ ਨੂੰ ਜਦੋਂ ਉਨ੍ਹਾਂ ਨੂੰ ਤਲਵਿੰਦਰ ਸਿੰਘ ਦਾ ਫੋਨ ਆਇਆ ਕਿ ਪਿੰਡ ਮੌਲਵੀਵਾਲਾ ਵਿਖੇ ਗੁਰਪਿਆਰ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋ ਗਿਆ ਹੈ ਤੇ ਜਦੋਂ ਉਹ ਪੁਲਸ ਪਾਰਟੀ ਸਮੇਤ ਲੀਲਾ ਸਿੰਘ ਦੇ ਘਰ ਪਹੁੰਚੇ ਤਾਂ ਅੰਦਰ ਤੋਂ ਆ ਰਹੀਆਂ ਉਚੀਆਂ ਉਚੀਆਂ ਆਵਾਜਾਂ ਦੇ ਚਲਦਿਆਂ ਉਪਰੋਕਤ ਵਿਅਕਤੀਆਂ ਨੂੰ ਕੁੰਡਾ ਖੋਲ੍ਹਣ ਲਈ ਆਖਿਆ ਗਿਆ ਤਾਂ ਉਨ੍ਹਾਂ ਵਲੋਂ ਪਹਿਲਾਂ ਹੀ ਬਣਾਈ ਗਈ ਹਮਲਾਬੰਦੀ ਯੋਜਨਾ ਤਹਿਤ ਹਥਿਆਰਾਂ ਨਾਲ ਪੁਲਸ ਪਾਰਟੀ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਪੁਲਸ ਨੂੰ ਯੋਜਨਾਬੰਦੀ ਨਾਲ ਹੀ ਬੁਲਾਇਆ ਗਿਆ ਹੈ ਤੇ ਦਰਸ਼ਨ ਸਿੰਘ ਨੇ ਆਪਣੇ ਹੱਥ ਵਿਚ ਫੜੇ ਲੋਹੇ ਦੇ ਫੋਹੜੇ ਦਾ ਵਾਰ ਜਾਨੋਂ ਮਾਰਨ ਦੀ ਨੀਅਤ ਨਾਲ ਉਸਦੇ ਸਿਰ ਤੇ ਕੀਤਾ ਤੇ ਉਸਨੇ ਬਚਾਅ ਕਰਨ ਦੇ ਚਲਦਿਆਂ ਆਪਣਾ ਸੱਜਾ ਹੱਥ ਅੱਗੇ ਕਰ ਲਿਆ ਅਤੇ ਬਾਕੀ ਵਿਅਕਤੀਆਂ ਨੇ ਪੁਲਸ ਪਾਰਟੀ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਪੁਲਸ ਪਾਰਟੀ ਬਚਾਅ ਦਾ ਰਾਹ ਅਖਤਿਆਰ ਕਰਦਿਆਂ ਪਿੱਛੇ ਹਟ ਗਹੀ ਅਤੇ ਉਪਰੋਕਤ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਏ. ਐਸ. ਆਈ. ਸ਼ਮਸ਼ੇਰ ਸਿੰਘ, ਪੀ. ਐਚ. ਜੀ. ਮੇਘ ਲਾਲ, ਪੀ. ਐਚ. ਜ. ਹਰਜੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post