
ਨਵੀਂ ਬਣੀ ਪੰਚਾਇਤ ਭੋਜੋਮਾਜਰੀ ਵਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ
- by Jasbeer Singh
- October 27, 2024

ਨਵੀਂ ਬਣੀ ਪੰਚਾਇਤ ਭੋਜੋਮਾਜਰੀ ਵਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ ਲੋਕਾਂ ਦੀ ਸਹੁਲਤ ਲਈ ਖੋਲਿਆ ਦਫਤਰ ਨਾਭਾ : ਨਾਭਾ ਹਲਕੇ ਦੇ ਪਿੰਡ ਭੋਜੋਮਾਜਰੀ ਦੀ ਨਵੀਂ ਚੁਣੀ ਗ੍ਰਾਮ ਪੰਚਾਇਤ ਵਲੋਂ ਗੁਰੂ ਦੇ ਸ਼ੁਕਰਾਨੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਪਿੰਡ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਲੋਕਾਂ ਦੀ ਸਹੁਲਤ ਲਈ ਦਫਤਰ ਖੋਲਿਆ ਗਿਆ ਇਸ ਮੋਕੇ ਸਰਪੰਚ ਬਲਵਿੰਦਰ ਕੋਰ ,ਪੰਚਾਇਤ ਮੈਂਬਰ ਧਰਮਿੰਦਰ ਸਿੰਘ ਨੇ ਪਿੰਡ ਵਾਸੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁਹ ਪੰਚਾਇਤ ਵਲੋਂ ਗੁਰੂ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ ਗਏ ਤੇ ਪਿੰਡ ਵਾਸੀਆਂ ਦੀ ਸਹੁਲਤ ਲਈ ਪੰਚਾਇਤ ਵਲੋਂ ਕੰਮ ਕਾਰਾਂ ਲਈ ਦਫਤਰ ਵੀ ਖੋਲਿਆ ਗਿਆ ਹੈ ਜਿੱਥੇ ਹਰ ਮਹੀਨੇ ਦੀ 13 ਤਰੀਕ ਨੂੰ ਸਮੁਹ ਪੰਚਾਇਤ ਵਲੋਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਜਾਇਆ ਕਰਨਗੀਆਂ ਤੇ ਉਨਾ ਦਾ ਹੱਲ ਕੀਤਾ ਜਾਇਆ ਕਰੇਗਾ ਇਸ ਮੋਕੇ ਭਿੰਦਰ ਕੋਰ ਪੰਚ,ਅਮਰਜੀਤ ਕੋਰ ਪੰਚ,ਜਗਸੀਰ ਸਿੰਘ ਪੰਚ,ਮੁਖਤਿਆਰ ਸਿੰਘ,ਗੁਰਮੁੱਖ ਸਿੰਘ,ਧਰਮ ਸਿੰਘ,ਨਾਹਰ ਸਿੰਘ,ਪਿ੍ਤਪਾਲ ਸਿੰਘ, ਦਰਸ਼ਨ ਸਿੰਘ,ਅਮਰਜੀਤ ਸਿੰਘ,ਬਚਿੱਤਰ ਸਿੰਘ,ਅਮਰੀਕ ਸਿੰਘ,ਨਿਰਭੈ ਸਿੰਘ,ਮਲਕੀਤ ਸਿੰਘ ਫੋਜੀ,ਨੌਜਵਾਨਾਂ ਸਭਾ ਦੇ ਮੈਂਬਰ ਰਿਫਿਊ ਮੁਹੰਮਦ ,ਸਲੀਮ ਮੁਹੰਮਦ, ਸੁਖਮਨ ਸਿੰਘ ,ਸਿਮਰਨਜੀਤ ਸਿੰਘ, ਧਰਵਿੰਦਰ ਸਿੰਘ ,ਦੀਦਾਰ ਸਿੰਘ ਦਾਰੀ ,ਗੁਰਦੀਪ ਸਿੰਘ ,ਰਣਜੀਤ ਸਿੰਘ ,ਪਾਲਾ ਸਿੰਘ ,ਨਛੱਤਰ ਸਿੰਘ, ਮਨਿੰਦਰ ਸਿੰਘ ਖਹਿਰਾ ,ਮੁਖਤਿਆਰ ਸਿੰਘ, ਰਣਜੋਤ ਸਿੰਘ ,ਗੁਰਦੀਪ ਸਿੰਘ,ਰਫ਼ੀ ਮੁਹੰਮਦ ਤੋਂ ਇਲਾਵਾ ਪਿੰਡ ਵਾਲੀ ਮੋਜੂਦ ਰਹੇ