post

Jasbeer Singh

(Chief Editor)

Patiala News

ਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਦੋ ਹਜ਼ਾਰ ਸੱਤ ਦੇ ਸ਼ਹੀਦ ਸਿੰਘਾਂ ਦੀ 17ਵੀਂ ਬਰਸੀ ਬਗੀਚੀ

post-img

ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਦੋ ਹਜ਼ਾਰ ਸੱਤ ਦੇ ਸ਼ਹੀਦ ਸਿੰਘਾਂ ਦੀ 17ਵੀਂ ਬਰਸੀ ਬਗੀਚੀ ਗੁਰਦੁਆਰਾ ਬਾਬਾ ਬੰਬਾ ਸਿੰਘ ਵਿਖੇ ਮਨਾਈ ਗਈ ਪਟਿਆਲਾ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਪਿਤਾ, ਦੋ ਭਰਾ ਅਤੇ ਭਤੀਜੇ ਨੂੰ 21 ਸਤੰਬਰ 2007 ਨੁੰ ਪੰਥ ਦੁਸ਼ਮਣ ਸ਼ਕਤੀਆਂ ਵਲੋਂ ਘਾਤਕ ਹਮਲਾ ਕਰਕੇ ਸ਼ਹੀਦ ਕਰ ਦਿਤਾ ਗਿਆ ਸੀ। ਯਾਦ ਰਹੇ ਇਸ ਹਮਲੇ ਦੌਰਾਨ ਬਾਬਾ ਬਲਬੀਰ ਸਿੰਘ ਅਕਾਲੀ 96 ਕੋਰੜੀ ਦੇ ਪਿਤਾ ਬਾਬਾ ਆਸਾ ਸਿੰਘ, ਦੋ ਭਰਾ ਬਾਬਾ ਭਜਨ ਸਿੰਘ, ਬਾਬਾ ਜਗਦੀਸ਼ ਸਿੰਘ ਅਤੇ ਭਤੀਜਾ ਭੁਜੰਗੀ ਕਰਮਜੀਤ ਸਿੰਘ ਸ਼ਹੀਦ ਕਰ ਦਿਤੇ ਗਏ ਸਨ ਦੀ 17ਵੀਂ ਸਲਾਨਾ ਬਰਸੀ ਗੁਰਦੁਆਰਾ ਬਗੀਚੀ ਬਾਬਾ ਬੰਬਾ ਸਿੰਘ ਜੀ ਲੋਅਰ ਮਾਲ ਵਿਖੇ ਪੂਰਨ ਸਰਧਾ ਤੇ ਸਤਿਕਾਰ ਨਾਲ ਮਨਾਈ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਰਸਭਿੰਨਾ ਮਨੋਹਰ ਕੀਰਤਨ ਬਾਬਾ ਮਨਮੋਹਨ ਸਿੰਘ ਵਾਲਿਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਗੁਰਮਤਿ ਸੰਗੀਤ ਅਕੈਡਮੀ ਦੇ ਰਾਗੀ ਜਥੇ ਗਿਆਨੀ ਜੋਗਿੰਦਰ ਸਿੰਘ ਨੇ ਕੀਤਾ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਨੇ ਇਸ ਮੌਕੇ ਕਿਹਾ ਕਿ ਕੁਰਬਾਨੀ ਤਾਂ ਬਹੁਤ ਵੱਡੀ ਹੈ। ਬੁੱਢਾ ਦਲ ਦੇ ਇਹ ਸ਼ਹੀਦ ਸਦਾ ਲਈ ਅਮਰ ਹੋ ਗਏ ਤੇ ਹਰ ਸਾਲ ਇਨ੍ਹਾਂ ਨੂੰ ਗੁਰਮਤਿ ਸਮਾਗਮਾਂ ਨਾਲ ਯਾਦ ਕੀਤਾ ਜਾਂਦਾ ਰਹੇਗਾ। ਪਰ ਪੰਥ ਦੁਸ਼ਮਣ ਸ਼ਕਤੀਆਂ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ। ਉਨ੍ਹਾਂ ਕਿਹਾ ਸੱਚ ਨੇ ਹਨੇਰਾ ਪਾੜ ਕੇ ਆਪਣੀਆਂ ਕਿਰਨਾ ਬਖੇਰਨੀਆਂ ਹੁੰਦੀਆਂ ਹਨ, ਤੇ ਉਹੀ ਚਾਨਣ ਜਿੰਦਗੀ ਬਣਦਾ ਹੈ। ਕੂੜ ਕੁਸੱਤ ਦੇ ਪੈਰ ਨਹੀਂ ਹੁੰਦੇ ਉਸ ਨੇ ਆਪਣੀ ਮੌਤੇ ਆਪ ਹੀ ਮਰ ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਗੁਰਬਾਣੀ ਵੀ ਸੇਧ ਦਿੰਦੀ ਹੈ ਕੂੜ ਨਿਖੁਟੇ ਨਾਨਕਾ, ਓੜਕ ਸਚ ਰਹੀ। ਇਸ ਬਰਸੀ ਸਮਾਗਮ ਵਿੱਚ ਭਾਈ ਸੁਖਜੀਤ ਸਿੰਘ ਕਨੱਈਆ ਪ੍ਰਚਾਰਕ ਬੁੱਢਾ ਦਲ ਨੇ ਕਥਾ ਰਾਹੀਂ ਹਾਜ਼ਰੀ ਭਰੀ। ਇਸ ਸਮੇਂ ਬਾਬਾ ਰੇਸ਼ਮ ਸਿੰਘ ਗ੍ਰੰਥੀ, ਬਾਬਾ ਇੰਦਰ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਬਾਬਾ ਰਣਜੋਧ ਸਿੰਘ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਗੁਰਮੁਖ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਭੁਪਿੰਦਰ ਸਿੰਘ, ਬਾਬਾ ਦਿਆਲ ਸਿੰਘ, ਬਾਬਾ ਪ੍ਰਤਾਪ ਸਿੰਘ ਢੂੰਡਾ, ਬਾਬਾ ਬਲਵਿੰਦਰ ਸਿੰਘ ਬਿੱਟੂ, ਬਾਬਾ ਭਗਤ ਸਿੰਘ ਬਹਾਦਰਗੜ੍ਹ, ਬਾਬਾ ਈਸ਼ਾ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਬਹਾਦਰ ਸਿੰਘ, ਬਾਬਾ ਦਰਸ਼ਨ ਗੱਤਕਾ ਮਾਸਟਰ, ਬਾਬਾ ਅਵਤਾਰ ਸਿੰਘ ਆਦਿ ਨੇ ਹਾਜ਼ਰ ਸਨ ।

Related Post