post

Jasbeer Singh

(Chief Editor)

Patiala News

ਸੰਤ ਬਾਬਾ ਮੋਹਣ ਸਿੰਘ ਦਾ 30ਵਾਂ ਸਲਾਨਾ ਯਾਦਗਾਰੀ ਦਿਵਸ ਲੋੜਵੰਦ ਪਰਿਵਾਰਾਂ ਦੀਆਂ 11 ਲੜਕੀਆਂ ਦੇ ਸਮੂਹਿਕ ਵਿਆਹ ਕਰਕੇ ਮਨ

post-img

ਸੰਤ ਬਾਬਾ ਮੋਹਣ ਸਿੰਘ ਦਾ 30ਵਾਂ ਸਲਾਨਾ ਯਾਦਗਾਰੀ ਦਿਵਸ ਲੋੜਵੰਦ ਪਰਿਵਾਰਾਂ ਦੀਆਂ 11 ਲੜਕੀਆਂ ਦੇ ਸਮੂਹਿਕ ਵਿਆਹ ਕਰਕੇ ਮਨਾਇਆ -ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜੀਵਨ ਹੀ ਸਫਲ ਜੀਵਨ ਹੈ: ਸੰਤ ਬਾਬਾ ਬਲਬੀਰ ਸਿੰਘ ਸਨੌਰ 19 ਅਕਤੂਬਰ ()-ਸਮਾਜ ਸੇਵਾ ਨੂੰ ਸਮਰਪਿਤ ਉੱਤਰੀ ਭਾਰਤ ਦੀ ਪ੍ਰਸਿੱਧ ਸੰਸਥਾਂ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਰੋਡ, ਪਟਿਆਲਾ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਮੋਹਣ ਸਿੰਘ ਜੀ ਦਾ 30ਵਾਂ ਸਲਾਨਾ ਯਾਦਗਾਰੀ ਦਿਵਸ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀਆਂ ਲੜੀਆਂ ਦੇ ਭੋਗ ਪਾਏ ਗਏ। ਸਮਾਗਮ ’ਚ ਸਟੇਜ਼ ਸਕੱਤਰ ਦੀ ਭੂਮਿਕਾ ਧਾਰਮਿਕ ਆਗੂ ਜਥੇਦਾਰ ਕ੍ਰਿਸ਼ਣ ਸਿੰਘ ਸਨੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰ ਧਾਰਮਿਕ ਸੰਤ ਮਹਾਂਪੁਰਸ਼ਾਂ, ਕਥਾਕਾਰਾਂ ਤੇ ਢਾਡੀ ਜਥਿਆਂ ਆਦਿ ਦੁਆਰਾ ਕੀਰਤਨ, ਕਥਾ ਤੇ ਕਵੀਸਰੀ ਨਾਲ ਸੰਗਤਾਂ ਨੂੰ ਰੂਹਾਨੀ ਅੰਨਦ ਨਾਲ ਨਿਹਾਲ ਕੀਤਾ ਗਿਆ।ਇਸ ਮੌਕੇ ਮੌਜੂਦ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਸੰਚਾਲਕ ਸੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸੇਵਾ ਨੂੰ ਸਮਰਪਿਤ ਜੀਵਨ ਹੀ ਸਫਲ ਜੀਵਨ ਹੈ। ਇਸ ਮੌਕੇ ਲੋੜਵੰਦ ਪਰਿਵਾਰਾਂ ਦੀ ਗਿਆਰਾਂ ਲੜਕੀਆਂ ਦੇ ਅਨੰਦ ਕਾਰਜ (ਵਿਆਹ) ਕੀਤੇ ਗਏ। ਪੰਥ ਪ੍ਰਸਿੱਧ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਨੇ ਸਮੂਹਿਕ ਅਨੰਦ ਕਾਰਜ ਦੀ ਮਰਿਆਦਾ ਸਪੰਨ ਕੀਤੀ ਅਤੇ ਉਨ੍ਹਾਂ ਦੇ ਸੁਖੀ ਗ੍ਰਹਿਸਥ ਅਰਦਾਸ ਗੁਰਦਆਰਾ ਦੁਖ ਨਿਵਾਰਣ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਸੁਖਦੇਵ ਸਿੰਘ ਨੇ ਕੀਤੀ। ਸੰਤ ਮਨਮੋਹਣ ਸਿੰਘ ਬਾਰਨ ਵਾਲਿਆਂ ਦੇ ਨਾਲ ਨਾਲ, ਸੰਤ ਬਾਬਾ ਪ੍ਰੀਤਮ ਸਿੰਘ ਰਾਜਪੁਰਾ ਵਾਲੇ,ਸਮਤ ਸੁਖਦੇਵ ਸਿੰਘ ਅਮਨ ਨਗਰ ਵਾਲੇ, ਬਾਬਾ ਜੈਮਲ ਸਿੰਘ ਦੂਧਾਧਾਰੀ ਭਾਈ ਚਮਨ ਸਿੰਘ. ਭਾਈ ਅਮਰੀਕ ਸਿੰਘ. ਭਾਈ ਸੁਖਵਿੰਦਰ ਸਿੰਘ. ਭਾਈ ਬਰਕਤ ਸਿੰਘ. ਭਾਈ ਹਰਿੰਦਰ ਸਿੰਘ ਖਾਲਸਾ, ਭਾਈ ਇੰਦਰ ਸਿੰਘ ਫੱਕੜਾਂ.ਢਾਡੀ ਭਾਈ ਜਸਵਿੰਦਰ ਸਿੰਘ ਜੋਸ਼, ਢਾਡੀ ਬੀਬੀ ਸੁਰਿੰਦਰ ਕੌਰ ਪਟਿਆਲਾ, ਭਾਈ ਸੁਖਵਿੰਦਰ ਸਿੰਘ ਨੀਟਾ, ਭਾਈ ਮੋਹਕਮ ਸਿੰਘ, ਭਾਈ ਦਿਲਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਰਿੰਕੂ, ਸੰਤ ਬਾਬਾ ਜਗਪ੍ਰੀਤ ਸਿੰਘ ਜੀ ਮਾਲਾ ਵਾਲੇ, ਸੰਤ ਬਾਬਾ ਜਸਵਿੰਦਰ ਸਿੰਘ ਪਟਿਆਲਾ ਵਾਲੇ, ਬਾਬਾ ਤੇਜਿੰਦਰ ਸਿੰਘ ਪਟਿਆਲਾ ਵਾਲੇ ਸਮੇਤ ਹੋਰ ਸੰਤ ਮਹਾਂਪੁਰਸ਼ਾਂ ਨੇ ਵੀ ਗੁਰਬਾਣੀ ਕਥਾ,ਕੀਰਤਨ ਅਤੇ ਕਵੀਸਰੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਨਵ ਵਿਵਾਹਿਤ ਜੋੜੀਆਂ ਨੂੰ ਗ੍ਰਹਿਸਥ ਜੀਵਨ ਦੀ ਜਰੂਰਤ ਨਾਲ ਸਬੰਧਿਤ ਘਰੇਲੂ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਸਾਬਕਾ ਹਲਕਾ ਸਨੌਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਮੌਕੇ ਮਾਡਰਨ ਲੈਬ ਸਨੌਰ ਅਤੇ ਸਮਾਜ ਸੇਵਕ ਮਨਜੀਤ ਸਿੰਘ ਚੌਹਾਨ ਸਨੌਰ ਵੱਲੋਂ ਫਰੀ ਕਲੀਨੀਕਲ ਕੈਂਪ ਦੌਰਾਨ ਮੁਫਤ ਬਲੱਡ ਟੈਸਟ ਕੀਤੇ ਗਏ।ਇਸ ਤੋਂ ਇਲਾਵਾ ਥਾਣਾ ਸਦਰ ਮੁਖੀ ਗੁਰਪ੍ਰੀਤ ਸਿੰਘ ਭਿੰਡਰ, ਥਾਣਾ ਅਰਬਨ ਸਟੇਟ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਅਤੇ ਥਾਣਾ ਸਨੌਰ ਮੁਖੀ ਹਰਮਿੰਦਰ ਸਿੰਘ ਨੇ ਵੀ ਬਰਾਤਾਂ ਦੇ ਭੋਜਨ ਪ੍ਰਬੰਧ ਲਈ ਲੰਗਰ ਵਿੱਚ ਸਹਿਯੋਗ ਭੇਜਿਆ। ਇਸ ਤੋਂ ਇਲਾਵਾਇੰਜ ਮਾਲਵਿੰਦਰ ਸਿੰਘ ਚੱਠਾ, ਜਥੇਦਾਰ ਓਮਰਾਓ ਸਿੰਘ ਤਲਵਾੜਾ, ਪ੍ਰਿੰਸੀਪਲ ਅਜੀਤ ਸਿੰਘ ਭੱਟੀ,ਭਾਈ ਸੁਰਜੀਤ ਸਿੰਘ,ਸਮਾਜ ਸੇਵਕ ਉਪਕਾਰ ਸਿੰਘ, ਜਥੇ. ਜਗਦੇਵ ਸਿੰਘ ਤੇਜਾਂ,ਬਿਕਰਮਜੀਤ ਸਿੰਘ, ਸੁਖਦੇਵ ਸਿੰਘ, ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਰਾਜੂ ਖਾਟੂ ਸ਼ਾਮ ਸੇਵਾ ਮੰਡਲੀ, ਸੰਜੀਵ ਗੋਇਲ ਡੀਐਸਪੀ, ਗੈਰੀ ਘੁੰਮਣ, ਵਿਕਰਮ ਪ੍ਰਤਾਪ ਸਿੰਘ, ਸੰਦੀਪ ਗਰਗ, ਵਰਮਾ ਜਿਊਲਰਜ਼ ਪਿੰਡ ਸੀਲ, ਗੁਰਪ੍ਰੀਤ ਸਿੰਘ ਮੰਨਣ, ਗੁਰਪ੍ਰੀਤ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਚਰਨਜੀਤ ਸਿੰਘ ਮੱਟੂ ਪ੍ਰਧਾਨ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ, ਪ੍ਰਮੋਦ ਕੁਮਾਰ, ਜਸਵੰਤ ਸਿੰਘ ਪ੍ਰੇਮੀ ਸਟੇਟ ਅੇਵਾਰਡੀ, ਪਰਮਜੀਤ ਸਿੰਘ ਪੰਛੀ, ਸੁਰਿੰਦਰ ਸਿੰਘ ਕੈਸ਼ੀਅਰ, ਬਖਸ਼ੀਸ਼ ਸਿੰਘ ਪ੍ਰਧਾਨ, ਕਸ਼ਮੀਰ ਸਿੰਘ ਜਨ. ਸਕੱਤਰ, ਮੁਖਤਿਆਰ ਸਿੰਘ ਪ੍ਰਚਾਰ ਸਕੱਤਰ, ਕੈਪਟਨ ਖੁਸ਼ਵੰਤ ਸਿੰਘ, ਪ੍ਰੀਤਮ ਸਿੰਘ ਬੱਲ ਐੱਮਸੀ ਨੇ ਵੀ ਪਹੁੰਚ ਕੇ ਸਹਿਯੋਗ ਦਿੱਤਾ।

Related Post