post

Jasbeer Singh

(Chief Editor)

Latest update

ਚੋਣਾਂ ‘ਚ ਇੱਕ ਹੋਰ ਲੀਡਰ ਦਾ ਕਥਿਤ ਸੈਕਸ ਸਕੈਂਡਲ ਆਇਆ ਸਾਹਮਣੇ! ਮੁੱਖ ਮੰਤਰੀ ਵੱਲੋਂ SIT ਗਠਨ ਕਰਨ ਦਾ ਫ਼ੈਸਲਾ

post-img

ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ਨੀਵਾਰ (27 ਅਪ੍ਰੈਲ) ਨੂੰ ਹਸਨ ਜ਼ਿਲ੍ਹੇ ਨਾਲ ਸਬੰਧਤ ਸੈਕਸ ਸਕੈਂਡਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸੈਕਸ ਸਕੈਂਡਲ ‘ਚ ਹਸਨ ਤੋਂ ਜੇਡੀਐਸ ਸੰਸਦ ਪ੍ਰਜਵਲ ਰੇਵੰਨਾ ਦਾ ਨਾਂ ਵੀ ਸਾਹਮਣੇ ਆਇਆ ਹੈ। ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ, ਪੁਲਿਸ ਨੂੰ ਜਾਣਕਾਰੀ ਹੈ ਕਿ ਜੇਡੀਐਸ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦਾ ਪੋਤਾ ਪ੍ਰਜਵਲ ਰੇਵੰਨਾ ਸ਼ਨੀਵਾਰ ਨੂੰ ਜਰਮਨੀ ਦੇ ਫਰੈਂਕਫਰਟ ਸ਼ਹਿਰ ਲਈ ਰਵਾਨਾ ਹੋਇਆ ਸੀ। ਡੇਕਨ ਹੇਰਾਲਡ ਦੀ ਰਿਪੋਰਟ ਮੁਤਾਬਕ ਸਿੱਧਰਮਈਆ ਨੇ ਇਕ ਬਿਆਨ ‘ਚ ਕਿਹਾ, ‘ਸਰਕਾਰ ਨੇ ਪ੍ਰਜਵਲ ਰੇਵੰਨਾ ਕਥਿਤ ਅਸ਼ਲੀਲ ਵੀਡੀਓ ਮਾਮਲੇ ‘ਚ ਐੱਸਆਈਟੀ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, ”ਹਸਨ ‘ਚ ਇਤਰਾਜ਼ਯੋਗ ਵੀਡੀਓ ਫੈਲਾਏ ਜਾ ਰਹੇ ਹਨ। ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ।” ਉਥੇ ਹੀ ਦੂਜੇ ਪਾਸੇ, ਕਰਨਾਟਕ ਸਰਕਾਰ ਵੱਲੋਂ ਹਸਨ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨਾਲ ਜੁੜੇ ਕਥਿਤ ਅਸ਼ਲੀਲ ਵੀਡੀਓ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦੇ ਗਠਨ ਤੋਂ ਇੱਕ ਦਿਨ ਬਾਅਦ, ਜਨਤਾ ਦਲ (ਸੈਕੂਲਰ) ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਮਹਿਲਾ ਕਮਿਸ਼ਨ ਨੇ ਕਾਰਵਾਈ ਦੀ ਕੀਤੀ ਸੀ ਮੰਗ ਦਰਅਸਲ, ਕਰਨਾਟਕ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਡਾਕਟਰ ਨਾਗਲਕਸ਼ਮੀ ਚੌਧਰੀ ਨੇ 25 ਅਪ੍ਰੈਲ ਨੂੰ ਮੁੱਖ ਮੰਤਰੀ ਸਿੱਧਰਮਈਆ ਅਤੇ ਰਾਜ ਪੁਲਿਸ ਮੁਖੀ ਆਲੋਕ ਮੋਹਨ ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਉਨ੍ਹਾਂ ਨੇ ਹਸਨ ਜ਼ਿਲ੍ਹੇ ਵਿੱਚ ਵਾਇਰਲ ਹੋ ਰਹੇ ਔਰਤਾਂ ਦੇ ਇਤਰਾਜ਼ਯੋਗ ਵੀਡੀਓ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦੀ ਮੰਗ ਕੀਤੀ ਹੈ। ਪੱਤਰਾਂ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਸਾਰੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਨਾ ਸਿਰਫ਼ ਇਸ ਘਿਨਾਉਣੇ ਅਪਰਾਧ ਦੀ ਵੀਡੀਓ ਬਣਾਈ ਹੈ ਸਗੋਂ ਇਸ ਨੂੰ ਜਨਤਕ ਤੌਰ ’ਤੇ ਵੀ ਪ੍ਰਸਾਰਿਤ ਕੀਤਾ ਹੈ। ਪ੍ਰਜਵਲ ਰੇਵੰਨਾ ਨੇ ਦਰਜ ਕਰਵਾਈ ਸ਼ਿਕਾਇਤ ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਸ਼ੁੱਕਰਵਾਰ (26 ਅਪ੍ਰੈਲ) ਨੂੰ ਹਸਨ ਵਿੱਚ ਵੋਟਿੰਗ ਤੋਂ ਪਹਿਲਾਂ, ਪ੍ਰਜਵਲ ਰੇਵੰਨਾ ਨੇ ਆਪਣੇ ਚੋਣ ਏਜੰਟ ਪੂਰਨਚੰਦਰ ਤੇਜਸਵੀ ਐਮਜੀ ਦੇ ਜ਼ਰੀਏ ਸ਼ਿਕਾਇਤ ਦਰਜ ਕਰਵਾਈ ਹੈ। ਇਸ ‘ਚ ਰੇਵੰਨਾ ਨੇ ਕਿਹਾ ਹੈ ਕਿ ਉਸ ਦੀ ਇਮੇਜ ਨੂੰ ਖਰਾਬ ਕਰਨ ਲਈ ਇਕ ਫਰਜ਼ੀ ਵੀਡੀਓ ਸਰਕੂਲੇਟ ਕੀਤਾ ਜਾ ਰਿਹਾ ਹੈ। ਪੁਲਿਸ ਕੋਲ ਦਰਜ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਹਸਨ ਵਿੱਚ ਚੋਣਾਂ ਤੋਂ ਪਹਿਲਾਂ ਫਰਜ਼ੀ ਵੀਡੀਓ ਅਤੇ ਫੋਟੋਆਂ ਤਿਆਰ ਕੀਤੀਆਂ ਅਤੇ ਵੋਟਰਾਂ ਵਿੱਚ ਵੰਡੀਆਂ। ਐਫਆਈਆਰ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਪ੍ਰਜਵਲ ਰੇਵੰਨਾ ਦੀ ਅਕਸ ਨੂੰ ਖਰਾਬ ਕੀਤਾ ਜਾ ਸਕੇ। ਸ਼ਰਾਰਤੀ ਅਨਸਰ ਲੋਕਾਂ ਨੂੰ ਰੇਵਨਾ ਨੂੰ ਵੋਟ ਨਾ ਪਾਉਣ ਲਈ ਕਹਿ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਹਸਨ ਸੀਟ ‘ਤੇ ਵੋਟਿੰਗ ਹੋਈ ਸੀ।

Related Post