
Patiala News
0
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪ੍ਰਜੀਡੀਅਮ ਦੇ ਮੈਂਬਰ ਸਕੱਤਰ ਤੇ ਮੁੱਖ ਬੁਲਾਰਿਆਂ ਦਾ ਐਲਾਨ
- by Jasbeer Singh
- August 17, 2024

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪ੍ਰਜੀਡੀਅਮ ਦੇ ਮੈਂਬਰ ਸਕੱਤਰ ਤੇ ਮੁੱਖ ਬੁਲਾਰਿਆਂ ਦਾ ਐਲਾਨ ਚੰਡੀਗੜ੍ਹ,17 ਅਗਸਤ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਪ੍ਰਜੀਡੀਅਮ ਦੇ ਮੈਂਬਰ ਸਕੱਤਰ ਅਤੇ ਮੁੱਖ ਬੁਲਾਰਿਆਂ ਦਾ ਐਲਾਨ ਕੀਤਾ। ਜਿਨਾਂ ਵਿੱਚ ਸ ਚਰਨਜੀਤ ਸਿੰਘ ਬਰਾੜ ਨੂੰ ਪ੍ਰਜੀਡੀਅਮ ਦਾ ਮੈਂਬਰ ਸਕੱਤਰ ਬਣਾਇਆ ਗਿਆ ਹੈ ਜੋ ਕਿ ਦਫ਼ਤਰ ਦਾ ਕੰਮ ਕਾਜ ਤੇ ਹੋਰ ਸਾਰੀਆਂ ਕਮੇਟੀਆਂ ਦਾ ਕੰਮਕਾਜ ਦੇਖਣਗੇ। ਇਸੇ ਤਰਾਂ ਮੁੱਖ ਬੁਲਾਰਿਆਂ ਵਿੱਚ ਚਰਨਜੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਭੋਲਾ ਸਿੰਘ ਗਿੱਲਪੱਤੀ ਨੂੰ ਬਣਾਇਆ ਗਿਆ ਹੈ।