post

Jasbeer Singh

(Chief Editor)

Punjab

ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲ 19 ਅਤੇ 20 ਅਗਸਤ ਨੂੰ ਰਹਿਣਗੇ ਬੰਦ

post-img

ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲ 19 ਅਤੇ 20 ਅਗਸਤ ਨੂੰ ਰਹਿਣਗੇ ਬੰਦ ਚੰਡੀਗੜ੍ਹ, 17 ਅਗਸਤ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ ਕਿ ਰੱਖੜ ਪੁੰਨਿਆ ਦੇ ਮੇਲੇ ਕਾਰਨ 19 ਤੋਂ 20 ਅਗਸਤ 2024 ਤੱਕ ਬਾਬਾ ਬਕਾਲਾ ਸਾਹਿਬ ਕਸਬੇ ਅਧੀਨ ਪੈਂਦੇ ਸਕੂਲਾਂ ਵਿੱਚ ਛੁੱਟੀ ਰਹੇਗੀ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਬਾਬਾ ਬਕਾਲਾ, ਦਸਮੇਸ਼ ਪਬਲਿਕ ਸਕੂਲ ਬਾਬਾ ਬਕਾਲਾ, ਸਰਕਾਰੀ ਮਿਡਲ ਸਕੂਲ ਛਾਪਿਆਂਵਾਲੀ, ਸਰਕਾਰੀ ਮਿਡਲ ਸਕੂਲ ਉਮਰਾ ਨੰਗਲ, ਸਰਕਾਰੀ ਮਿਡਲ ਸਕੂਲ ਠੱਠੀਆ, ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ, ਜੀਟੀਸੀ ਸਕੂਲ ਬਾਬਾ ਬਕਾਲਾ, ਨਿਊ ਮੈਟਿ੍ਕ ਪਬਲਿਕ ਸਕੂਲ ਛਾਪਿਆਂਵਾਲੀ, ਸੇਂਟ ਸੋਲਜਰ ਪਬਲਿਕ ਸਕੂਲ ਠੱਠੀਆਂ ਅਤੇ ਸੰਤ ਮੱਜਾ ਸਿੰਘ ਸੀਨੀਅਰ ਸੈਕੰਡਰੀ ਸਕੂਲ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਅੰਮ੍ਰਿਤਸਰ ਨੂੰ ਵੀ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬਾਬਾ ਬਕਾਲਾ ਇੱਕ ਇਤਿਹਾਸਕ ਨਗਰ ਹੈ ਜੋ ਅੰਮ੍ਰਿਤਸਰ ਦੀ ਤਹਿਸੀਲ ਵੀ ਹੈ। ਇਤਿਹਾਸਕ ਗੁਰਦੁਆਰਾ 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਬਣ ਚੁੱਕਾ ਹੈ, ਜਿੱਥੇ 9ਵੇਂ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਦੀ ਘੋਰ ਤਪੱਸਿਆ ਕਰਕੇ ਇਸ ਨਗਰੀ ਦੀ ਸਥਾਪਨਾ ਕੀਤੀ ਸੀ। ਇੱਥੇ ਹਰ ਸਾਲ ਸਾਲਾਨਾ ਜੋੜ ਮੇਲਾ ਰੱਖੜ ਪੁੰਨਿਆ ਉਨ੍ਹਾਂ ਦੀ ਯਾਦ ਵਿੱਚ 3 ਦਿਨ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

Related Post