post

Jasbeer Singh

(Chief Editor)

Patiala News

ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਦੀ ਨਾਨ-ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਰਿਹਾ ਸੌ ਪ੍ਰਤੀਸ਼ਤ

post-img

ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਦੀ ਨਾਨ-ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਰਿਹਾ ਸੌ ਪ੍ਰਤੀਸ਼ਤ ਪਟਿਆਲਾ : ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੁਆਰਾ ਚਲਾਏ ਜਾ ਰਹੇ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਦੀ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ (ਨਾਨ-ਬੋਰਡ) ਜਮਾਤਾਂ ਦਾ ਸਲਾਨਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ । ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਸੀਨੀਅਰ ਮੀਤ ਪ੍ਰਧਾਨ ਵਿਜੇ ਮੋਹਨ ਗੁਪਤਾ, ਜਨਰਲ ਸਕੱਤਰ ਅਨਿਲ ਗੁਪਤਾ, ਸਕੂਲ ਦੇ ਮੈਨੇਜਰ ਐਮ. ਐਮ. ਸਿਆਲ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਿਪੁਦਮਨ ਸਿੰਘ ਨੇ ਕਿਹਾ ਕਿ, ਇੱਕ ਸੌ ਇੱਕ ਸਾਲ ਪੁਰਾਣੇ ਅਤੇ ਇਤਿਹਾਸਿਕ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਨੇ ਆਪਣੇ ਸ਼ਾਨਦਾਰ ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆਂ ਇਸ ਵਾਰ ਵੀ ਸੌ ਪ੍ਰਤੀਸ਼ਤ ਨਤੀਜਾ ਐਲਾਨਿਆ ਹੈ, ਜੋ ਕਿ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ । ਪ੍ਰੋਗਰਾਮ ਵਿੱਚ ਪਹਿਲੇ ਅਤੇ ਦੂਜੇ ਸਥਾਨਾਂ ਨੂੰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ  ਸਮੂਹ ਪਦ ਅਧਿਕਾਰੀਆਂ ਨੇ ਇਸ ਸ਼ਾਨਦਾਰ ਨਤੀਜੇ ਲਈ, ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਵੱਲੋਂ ਰਲ-ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਨ ਨੂੰ ਮੁੱਖ ਆਧਾਰ ਦੱਸਦਿਆਂ ਸਭਨਾਂ ਨੂੰ ਵਧਾਈ ਦਿੱਤੀ । ਪ੍ਰੋਗਰਾਮ ਵਿੱਚ ਪਹਿਲੇ ਅਤੇ ਦੂਜੇ ਸਥਾਨਾਂ ਨੂੰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

Related Post