post

Jasbeer Singh

(Chief Editor)

National

ਬਾਰ ਕੌਂਸਲ ਨੇ ਹਟਾਏ 107 ਫ਼ਰਜ਼ੀ ਵਕੀਲਾਂ ਦੇ ਨਾਮ ਸੂਚੀ ’ਚੋਂ

post-img

ਬਾਰ ਕੌਂਸਲ ਨੇ ਹਟਾਏ 107 ਫ਼ਰਜ਼ੀ ਵਕੀਲਾਂ ਦੇ ਨਾਮ ਸੂਚੀ ’ਚੋਂ ਨਵੀਂ ਦਿੱਲੀ : ਬਾਰ ਕੌਂਸਲ ਆਫ ਇੰਡੀਆ ਨੇ ਦਿੱਲੀ ਵਿੱਚ ‘ਅਖੰਡਤਾ ਅਤੇ ਪੇਸ਼ੇਵਰਤਾ’ ਕਾਇਮ ਰੱਖਣ ਲਈ ਆਪਣੀ ਮੁਹਿੰਮ ਤਹਿਤ ਸਾਲ 2019 ਤੋਂ 2024 ਦਰਮਿਆਨ ਆਪਣੀ ਸੂਚੀ ’ਚੋਂ 107 ‘ਫਰਜ਼ੀ’ ਵਕੀਲਾਂ ਦੇ ਨਾਮ ਹਟਾ ਦਿੱਤੇ ਹਨ। ਬੀ. ਸੀ. ਆਈ. ਨੇ ਬਿਆਨ ਵਿੱਚ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਫਰਜ਼ੀ ਵਕੀਲਾਂ ਅਤੇ ਉਨ੍ਹਾਂ ਨੂੰ ਵਿਅਕਤੀਆਂ ਨੂੰ ਹਟਾਉਣਾ ਹੈ, ਜੋ ਹੁਣ ਕਾਨੂੰਨੀ ਅਭਿਆਸ ਦੇ ਮਾਪਦੰਡ ਪੂਰੇ ਨਹੀਂ ਕਰਦੇ ਹਨ । ਬੀ. ਸੀ. ਆਈ. ਦੇ ਸਕੱਤਰ ਸ੍ਰੀਮੰਤੋ ਸੇਨ ਨੇ ਕਿਹਾ ਕਿ ਕਾਨੂੰਨੀ ਭਾਈਚਾਰੇ ਦੀ ਅਖੰਡਤਾ ਅਤੇ ਪੇਸ਼ੇਵਰਤਾ ਨੂੰ ਬਰਕਰਾਰ ਰੱਖਣ ਲਈ ਚੱਲ ਰਹੇ ਯਤਨਾਂ ਤਹਿਤ ਸਿਰਫ ਦਿੱਲੀ ਵਿੱਚ 107 ਫਰਜ਼ੀ ਵਕੀਲਾਂ ਦੇ ਨਾਂ ਸੂਚੀ ’ਚੋਂ ਹਟਾ ਦਿੱਤੇ ਗਏ ਹਨ। ਬਿਆਨ ਅਨੁਸਾਰ, ‘ਸਾਲ 2019 ਅਤੇ 23 ਜੂਨ 2023 ਵਿਚਾਲੇ ਕਈ ਹਜ਼ਾਰ ਫਰਜ਼ੀ ਵਕੀਲਾਂ ਨੂੰ ਉਨ੍ਹਾਂ ਦੀ ਸਾਖ ਅਤੇ ‘ਪ੍ਰੈਕਟਿਸ’ ਦੀ ਜਾਂਚ ਤੋਂ ਬਾਅਦ ਹਟਾ ਦਿੱਤਾ ਗਿਆ ਸੀ ।

Related Post