post

Jasbeer Singh

(Chief Editor)

Punjab

ਪਲਾਟ ਵਿਚ ਪਈ ਮਿਲੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਲਾਸ਼

post-img

ਪਲਾਟ ਵਿਚ ਪਈ ਮਿਲੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਲਾਸ਼ ਗੋਰਾਇਆ : ਪੰਜਾਬ ਦੇ ਕਸਬਾ ਗੋਰਾਇਆ ਦੇ ਵਾਰਡ ਨੰ. 13 ਦੇ ਇਕ ਪਲਾਟ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਨੌਜਵਾਨ ਦੀ ਲਾਸ਼ ਇਕ ਖਾਲੀ ਪਲਾਟ ’ਚ ਮਿਲੀ ਹੈ। ਇਸ ਸਬੰਧੀ ‘ਆਪ’ਆਗੂ ਸੰਜੀਵ ਹੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪਲਾਟ ’ਚ ਕਿਸੇ ਨੌਜਵਾਨ ਦੀ ਲਾਸ਼ ਪਈ ਹੈ, ਜਿਨ੍ਹਾਂ ਨੇ ਇਸ ਦੀ ਸੂਚਨਾ ਗੋਰਾਇਆ ਪੁਲਸ ਨੂੰ ਦਿੱਤੀ। ਉਪਰੰਤ ਐੱਸ. ਐੱਚ. ਓ. ਗੋਰਾਇਆ ਰਾਕੇਸ਼ ਕੁਮਾਰ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ, ਜਿਨ੍ਹਾਂ ਮ੍ਰਿਤਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਮਿਲੇ ਪਰਸ ’ਚੋਂ ਉਸ ਦਾ ਆਧਾਰ ਕਾਰਡ ਮਿਲਿਆ, ਜਿਸ ਦੀ ਪਛਾਣ ਰਵੀ ਸੁਆਨ (33) ਪੁੱਤਰ ਲੇਖਰਾਜ ਵਾਸੀ ਮੁਹੱਲਾ ਸ੍ਰੀ ਗੁਰੂ ਰਵਿਦਾਸ ਨਗਰ ਗੋਰਾਇਆ ਵਜੋਂ ਹੋਈ ਹੈ। ਇਸ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਮੌਕੇ `ਤੇ ਪਹੁੰਚੇ ਮ੍ਰਿਤਕ ਰਵੀ ਦੇ ਪਿਤਾ ਲੇਖਰਾਜ ਨੇ ਦੱਸਿਆ ਕਿ ਰਵੀ ਮਾੜੀ ਸੰਗਤ ’ਚ ਪੈ ਗਿਆ ਸੀ, ਜੋ ਨਸ਼ਾ ਕਰਦਾ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ।

Related Post