July 6, 2024 01:12:57
post

Jasbeer Singh

(Chief Editor)

Latest update

ਨਾਪ ਤੋਲ ਵਿਭਾਗ ਦੇ ਅਧਿਕਾਰੀਆਂ ਨੇ ਬਨੂੜ ਮੰਡੀ ਦੀ ਕੀਤੀ ਚੈਕਿੰਗ, ਕਣਕ ਵੱਧ ਤੋੋਲਣ ’ਤੇ ਆੜ੍ਹਤੀ ਨੂੰ 10 ਹਜ਼ਾਰ ਰੁਪਏ ਜੁ

post-img

ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਆੜ੍ਹਤ ’ਤੇ ਪਿੰਡ ਸਨੇਟਾ ਦਾ ਕਿਸਾਨ ਗੁਰਮੁਖ ਸਿੰਘ ਆਪਣੀ ਕਣਕ ਦੀ ਫਸਲ ਵੇਚਣ ਲਈ ਆਇਆ ਹੋਇਆ ਸੀ ਜਿਸ ਦੀ ਚੈਕਿੰਗ ਦੌਰਾਨ ਵੱਧ ਕਣਕ ਤੋਲਣ ’ਤੇ ਸਬੰਧਤ ਰਾਮ ਕਿਸ਼ਨ ਐਂਡ ਕੰਪਨੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ... ਨਾਪਤੋਲ ਵਿਭਾਗ ਮੁਹਾਲੀ ਵੱਲੋਂ ਅਨਾਜ ਮੰਡੀ ਬਨੂੜ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਕ ਆੜ੍ਹਤੀ ਨੂੰ ਵੱਧ ਕਣਕ ਤੋਲਣ ’ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਨਾਪਤੋਲ ਵਿਭਾਗ ਮੁਹਾਲੀ ਦੇ ਇੰਸਪੈਕਟਰ ਅਜੇ ਪਾਲ ਸਿੰਘ ਸੰਧੂ, ਮਨੋਜ ਕੁਮਾਰ ਅਤੇ ਗੁਰਪ੍ਰੀਤ ਸਿੰਘ ਹੈੱਡਕੁਆਰਟਰ ਤੋਂ ਆਏ ਅਧਿਕਾਰੀਆਂ ਦੀ ਟੀਮ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਪਹਿਰ ਵੇਲੇ ਅਨਾਜ ਮੰਡੀ ਬਨੂੜ ਵਿਚ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਰਾਮ ਕਿਸ਼ਨ ਐਂਡ ਕੰਪਨੀ ਤੇ ਕਣਕ ਦੀਆਂ ਭਰੀਆਂ ਹੋਈਆਂ ਦਸ ਬੋਰੀਆਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਇਨ੍ਹਾਂ 10 ਬੋਰੀਆਂ ਵਿਚ ਔਸਤਨ 51 ਕਿੱਲੋ 200 ਗ੍ਰਾਮ ਵੱਧ ਵਜ਼ਨ ਪਾਇਆ ਗਿਆ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਆੜ੍ਹਤ ’ਤੇ ਪਿੰਡ ਸਨੇਟਾ ਦਾ ਕਿਸਾਨ ਗੁਰਮੁਖ ਸਿੰਘ ਆਪਣੀ ਕਣਕ ਦੀ ਫਸਲ ਵੇਚਣ ਲਈ ਆਇਆ ਹੋਇਆ ਸੀ ਜਿਸ ਦੀ ਚੈਕਿੰਗ ਦੌਰਾਨ ਵੱਧ ਕਣਕ ਤੋਲਣ ’ਤੇ ਸਬੰਧਤ ਰਾਮ ਕਿਸ਼ਨ ਐਂਡ ਕੰਪਨੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਅਨਾਜ ਮੰਡੀ ਬਨੂੜ ਵਿਚ ਦੋ ਹੋਰ ਦੁਕਾਨਾਂ ’ਤੇ ਕਣਕ ਦੇ ਭਰੇ ਹੋਏ ਥੈਲਿਆਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿਚ ਨਾਪ ਸਹੀ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਨਾਜ ਮੰਡੀ ਵਿਚ ਕਿਸੇ ਵੀ ਆੜ੍ਹਤੀ ਨੂੰ ਕਿਸਾਨਾਂ ਦੀ ਫਸਲ ਨੂੰ ਵੱਧ ਤੋਲਣ ਨਹੀਂ ਦਿੱਤਾ ਜਾਵੇਗਾ ਅਤੇ ਜੇ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚਾਰ ਦਿਨ ਪਹਿਲਾਂ ਵੀ ਕੀਤਾ ਸੀ ਜੁਰਮਾਨਾ ਇਸ ਮਾਮਲੇ ਬਾਰੇ ਜਦੋਂ ਮਾਰਕੀਟ ਕਮੇਟੀ ਦੇ ਲੇਖਾਕਾਰ ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਰਾਮ ਕਿਸ਼ਨ ਐਂਡ ਕੰਪਨੀ ਨੂੰ ਨਾਪਤੋਲ ਵਿਭਾਗ ਮੁਹਾਲੀ ਵੱਲੋਂ ਵੱਧ ਭਾਰ ਤੋਲਣ ’ਤੇ ਕੀਤੇ ਗਏ ਜੁਰਮਾਨੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਚਾਰ ਦਿਨ ਪਹਿਲਾਂ ਵੀ ਸਬੰਧਤ ਆੜ੍ਹਤੀ ਤੋਂ ਇਲਾਵਾ ਕੁਝ ਹੋਰ ਆੜ੍ਹਤੀਆਂ ਨੂੰ ਵੀ ਕਿਸਾਨਾਂ ਦੀ ਫਸਲ ਵੱਧ ਤੋਲਣ ’ਤੇ ਜੁਰਮਾਨਾ ਕੀਤਾ ਗਿਆ ਸੀ।

Related Post