post

Jasbeer Singh

(Chief Editor)

ਗੋਆ ਦੇ ਵਾਟਰਫਾਲ ਵਿੱਚ 80 ਸੈਲਾਨੀ ਫਸੇ; 50 ਨੂੰ ਬਾਹਰ ਕੱਢਿਆ

post-img

ਗੋਆ ਦੇ ਵਾਟਰਫਾਲ ਵਿੱਚ 80 ਸੈਲਾਨੀ ਫਸੇ; 50 ਨੂੰ ਬਾਹਰ ਕੱਢਿਆ ਪਣਜੀ, 7 ਜੁਲਾਈ : ਇੱਥੋਂ ਦੇ ਸਤਾਰੀ ਤਾਲੁਕਾ ਦੇ ਪਾਲੀ ਝਰਨੇ ਵਿਚ ਭਾਰੀ ਮੀਂਹ ਤੋਂ ਬਾਅਦ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਜਿਸ ਕਾਰਨ ਵੱਡੀ ਗਿਣਤੀ ਸੈਲਾਨੀ ਫਸ ਗਏ। ਬਚਾਅ ਟੀਮਾਂ ਨੇ ਹੁਣ ਤਕ 50 ਲੋਕਾਂ ਨੂੰ ਬਚਾ ਲਿਆ ਹੈ ਜਦਕਿ 30 ਹਾਲੇ ਵੀ ਫਸੇ ਹੋਏ ਹਨ। ਪੁਲੀਸ ਸੁਪਰਡੈਂਟ (ਉੱਤਰੀ) ਅਕਸ਼ਤ ਕੌਸ਼ਲ ਨੇ ਕਿਹਾ ਕਿ ਇਸ ਸਮੇਂ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮਾਂ ਦੀ ਮਦਦ ਨਾਲ ਝਰਨੇ ’ਤੇ ਬਚਾਅ ਕਾਰਜ ਚੱਲ ਰਹੇ ਹਨ। ਐਤਵਾਰ ਦਾ ਦਿਨ ਹੋਣ ਕਾਰਨ ਸਵੇਰੇ ਝਰਨੇ ਵੱਲ ਵੱਡੀ ਗਿਣਤੀ ਲੋਕਾਂ ਨੇ ਵਹੀਰਾਂ ਘੱਤੀਆਂ ਪਰ ਭਾਰੀ ਮੀਂਹ ਦੌਰਾਨ ਝਰਨੇ ’ਤੇ ਪਾਣੀ ਦਾ ਵਹਾਅ ਅਚਾਨਕ ਵੱਧ ਗਿਆ, ਜਿਸ ਨਾਲ ਵੱਡੀ ਗਿਣਤੀ ਲੋਕ ਫਸ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ 50 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਤੇ ਹੋਰ 30 ਲੋਕ ਹਾਲੇ ਵੀ ਝਰਨੇ ਵਿੱਚ ਫਸੇ ਹੋਏ ਹਨ।

Related Post