post

Jasbeer Singh

(Chief Editor)

National

ਕੇਂਦਰ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਥਾਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ

post-img

ਕੇਂਦਰ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਥਾਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ ਨਵੀਂ ਦਿੱਲੀ, 1 ਮਈ 2025 : ਭਾਰਤ ਦੇਸ਼ ਅੰਦਰ ਅੱਜ ਮਈ ਦਿਹਾੜੇ ਮੌਕੇ ਕੇਂਦਰ ਸਰਕਾਰ ਵਲੋਂ ਘਰੇਲੂ ਐਲ. ਪੀ. ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਿਸੇ ਵੀ ਤਰ੍ਹਾਂ ਤੋਂ ਕੋਈ ਵਾਧਾ ਜਾਂ ਕੀਮਤਾਂ ਘਟਾਉਣ ਦਾ ਉਪਰਾਲਾ ਨਾ ਕਰਕੇ ਵਪਾਰਕ ਗੈਸ ਸਿਲੰਡਰ ਜੋ ਕਿ 19 ਕਿਲੋਗ੍ਰਾਮ ਦਾ ਹੁੰਦਾ ਹੈ ਦੀਆਂ ਕੀਮਤਾਂ ਘਟਾਉਂਦਿਆਂ 17 ਰੁਪਏ ਸਸਤਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਘਰੇਲੂ ਗੈਸ ਸਿਲੰਡਰ 14 ਕਿਲੋਗ੍ਰਾਮ ਦਾ ਹੁੰਦਾ ਹੈ। ਇਥੇ ਇਹ ਵੀ ਦੇਖਣਯੋਗ ਹੈ ਕਿ ਅਪੈ੍ਰਲ ਮਹੀਨਾ ਖਤਮ ਹੁੰਦਿਆਂ ਹੀ ਸ਼ੁਰੂ ਹੋਏ ਮਈ ਮਹੀਨੇ ਦੇ ਪਹਿਲੇ ਦਿਨ ਹੀ ਦੇਸ਼ ਵਿਚ ਬੇਸ਼ਕ ਬਹੁਤ ਸਾਰੀਆਂ ਚੀਜਾਂ ਦੀਆਂ ਕੀਮਤਾਂ ਵਿਚ ਬਦਲਾਅ ਹੋਇਆ ਹੈ, ਜਿਸਦਾ ਅਸਰ ਸਿੱਧੇ ਸਿੱਧੇ ਆਮ ਲੋਕਾਂ ਦੀਆਂ ਜੇਬਾਂ ਤੇ ਹੀ ਪਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਪੈਟਰੋਲੀਅਮ ਕੰਪਨੀਆਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। 19 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀ ਕੀਮਤ ਵਿਚ 17 ਰੁਪਏ ਦੇ ਕੀਤੇ ਗਏ ਘਾਟੇ ਦੇ ਚਲਦਿਆਂ ਹੁਣ ਗੈਸ ਸਿਲੰਡਰ ਦੀ ਕੀਮਤ 1868.50 ਰੁਪਏ ਤੋਂ ਕੇ 1851.50 ਰੁਪਏ ਹੋ ਗਈ ਹੈ।

Related Post

Instagram