post

Jasbeer Singh

(Chief Editor)

Patiala News

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ

post-img

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜਮ, ਸਾਂਝੀਆਂ ਮੰਗਾਂ ਤੇ ਜੰਗਲਾਤ ਕਾਮਿਆਂ ਦੀ ਹਮਾਇਤ ਵਿੱਚ ਕਰਨਗੇ 24 ਘੰਟਿਆਂ ਲਈ ਭੁੱਖ ਹੜਤਾਲਾਂ : ਦਰਸ਼ਨ ਲੁਬਾਣਾ, ਰਣਜੀਤ ਰਾਣਵਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ “ਆਪ ਸਰਕਾਰ” ਵਲੋਂ ਮੁਲਾਜਮਾਂ—ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਨੂੰ ਤਿੰਨ ਸਾਲਾਂ ਤੋਂ ਅੱਖੋ—ਔਹਲੇ ਕਰਨ ਦੇ ਰੋਸ ਵਜੋਂ ਮਿਤੀ 25 ਅਤੇ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ 24 ਘੰਟਿਆਂ ਦੀਆਂ ਭੁੱਖ ਹੜਤਾਲਾਂ ਕਰਕੇ ਕੌਮੀ ਝੰਡਾ ਲਹਿਰਾਉਣ, ਸਥਲ ਤੱਕ ਝੰਡਾ ਮਾਰਚ ਕਰਕੇ ਮੰਗਾਂ ਦਾ ਯਾਦ ਪੱਤਰ ਦੇਣਗੇ ਅਤੇ ਸੈਂਕੜੇ ਦੀ ਗਿਣਤੀ ਵਿੱਚ ਜੰਗਲਾਤ, ਜੰਗਲਾਤ ਨਿਗਮ ਤੇ ਜੰਗਲੀ ਜੀਵ ਵਿਚਲੇ ਲੰਮੇ ਅਰਸੇ ਤੋਂ ਕੰਮ ਕਰਦੇ ਡੇਲੀਵੇਜਿਜ਼ ਕਰਮੀਆਂ ਨੂੰ ਵਣ ਮੰਡਲ/ਵੰਡ ਰੇਜ਼ ਅਫਸਰਾਂ ਵਲੋਂ ਬਗੈਰ ਕੋਈ ਨੋਟਿਸ ਦਿੱਤੀਆ 15 ਜਨਵਰੀ ਤੋਂ ਕੰਮਾਂ ਤੋਂ ਫਾਰਗ ਕਰਨ ਵਿਰੁੱਧ ਡੱਟ ਕੇ ਅੰਦੋਲਨ ਕਰਨਗੇ ਅਤੇ 19 ਫਰਵਰੀ ਨੂੰ ਵਣ ਭਵਨ ਮੁਹਾਲੀ ਵਿਖੇ ਮੁਜਾਹਰਾ ਕੀਤਾ ਜਾਵੇਗਾ । ਯੂਨੀਅਨ ਨੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਅਤੇ ਜੰਗਲਾਤ ਦੇ ਪ੍ਰਧਾਨ ਜਗਮੋਹਨ ਨੋਲੱਖਾ ਦੀ ਅਗਵਾਈ ਵਿੱਚ ਚੌਥਾ ਦਰਜਾ ਮੁਲਾਜਮਾਂ ਨੇ ਜੰਗਲਾਤ, ਜੰਗਲਾਤ ਨਿਗਮ ਦੇ ਡੇਲੀਵੇਜਿਜ਼ ਕਰਮੀਆਂ, ਜਿਸ ਵਿੱਚ ਭਾਰੀ ਗਿਣਤੀ ਵਿੱਚ ਕੰਮਕਾਜੀ ਔਰਤਾਂ ਵੀ ਸ਼ਾਮਲ ਸਨ, ਵਣਪਾਲ ਤੇ ਵਣ ਮੰਡਲ ਅਫਸਰ ਦੇ ਦਫਤਰ ਤੋਂ ਰੋਸ ਮਾਰਚ ਡਿਪਟੀ ਕਮਿਸ਼ਨਰ ਦਫਤਰ ਤੱਕ ਕੀਤਾ ਅਤੇ ਲਿਖਤੀ ਪੱਤਰ ਡਿਪਟੀ ਕਮਿਸ਼ਨਰ ਤੇ ਸੀਨੀਅਰ ਕਪਤਾਨ ਪੁਲਿਸ ਦੇ ਨਾਉਂ ਤੇ ਦੇ ਕੇ ਸੂਚਿਤ ਕੀਤਾ ਕਿ ਮਿਤੀ 25 ਅਤੇ 26 ਜਨਵਰੀ ਨੂੰ ਮੁਲਾਜਮ ਸਮੂੰਹਕ ਭੁੱਖ ਹੜਤਾਲ ਕਰਕੇ ਮਿਤੀ 26 ਜਨਵਰੀ ਨੂੰ ਝੰਡਾ ਮਾਰਚ ਕਰਕੇ ਕੌਮੀ ਝੰਡਾ ਲਹਿਰਾਉਣ ਸਥਲਤੱਕ ਪਹੁੰਚ ਕੇ ਸਾਂਝੀਆਂ ਮੰਗਾਂ ਤੇ ਜੰਗਲਾਤ ਦੀਆਂ ਮੰਗਾਂ ਤੇ ਕੰਮਾਂ ਤੋਂ ਫਾਰਗ ਕੀਤੇ ਸੈਕੜੇ ਕਾਮਿਆਂ ਨੂੰ ਮੁੜ ਹਾਜਰ ਕਰਵਾਉਣ ਦਾ ਮੈਮੋਰੰਡਮ ਝੰਡਾ ਲਹਿਰਾਉਣ ਆ ਰਹੇ ਮੰਤਰੀ ਨੂੰ ਸੌਂਪਣਗੇ । ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਨੂੰ ਦਿੱਤੇ ਪੱਤਰਾਂ ਵਿੱਚ ਦੱਸਿਆ ਗਿਆ ਹੈ ਕਿ ਮੌਜੂਦਾ ਮੌਸਮ ਕਰਕੇ ਤੇ ਸੜਕਾਂ ਤੇ ਬੈਠੇ ਕਰਮੀਆਂ ਨਾਲ ਕੋਈ ਅਣਸੁੱਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਨੈਤਿਕ ਤੌਰ ਤੇ ਜਿਮੇਵਾਰੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ । ਇਸ ਮੌਕੇ ਤੇ ਹੋਰ ਜ਼ੋ ਆਗੂ ਸ਼ਾਮਲ ਸਨ, ਉਹਨਾਂ ਵਿੱਚ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਪ੍ਰਕਾਸ਼ ਸਿੰਘ ਲੁਬਾਣਾ, ਸ਼ਿਵ ਚਰਨ, ਗੁਰਦਰਸ਼ਨ ਸਿੰਘ, ਨਾਰੰਗ ਸਿੰਘ, ਬਲਵਿੰਦਰ ਸਿੰਘ ਨਾਭਾ, ਲਖਵੀਰ ਸਿੰਘ, ਨਿਰਮਲ ਸਿੰਘ, ਮੋਦ ਨਾਥ, ਨਿਸ਼ਾ ਰਾਣੀ, ਸੁੱਚਾ ਸਿੰਘ, ਸੁਖਦੇਵ ਝੰਡੀ, ਰਾਜ ਕੁਮਾਰ, ਸੁਖਦੇਵ ਸਿੰਘ ਅਲੀਪੁਰ ਆਦਿ ਆਦਿ ਸ਼ਾਮਲ ਸਨ ।

Related Post