post

Jasbeer Singh

(Chief Editor)

National

ਕੋਰਟ ਨੇ ਕੀਤਾ ਕੋਚਿੰਗ ਸੈਂਟਰ ਦੇ ਬੇਸਸਮੈਂਟ ਦੇ ਚਾਰ ਸਹਿ ਮਾਲਕਾਂ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ

post-img

ਕੋਰਟ ਨੇ ਕੀਤਾ ਕੋਚਿੰਗ ਸੈਂਟਰ ਦੇ ਬੇਸਸਮੈਂਟ ਦੇ ਚਾਰ ਸਹਿ ਮਾਲਕਾਂ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਓਲਡ ਰਾਜੇਂਦਰ ਨਗਰ ਵਿਚ ਇਕ ਕੋਚਿੰਗ ਸੈਂਟਰ ਦੇ ਉਸ `ਬੇਸਮੈਂਟ` ਦੇ ਚਾਰ ਸਹਿ-ਮਾਲਕਾਂ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ `ਚ ਪਾਣੀ ਭਰਨ ਕਾਰਨ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚਾਂਦਨਾ ਨੇ ਕਿਹਾ,“ਜਾਂਚ ਅਜੇ ਸ਼ੁਰੂਆਤੀ ਪੜਾਅ `ਚ ਹੈ। ਮੈਂ ਜ਼ਮਾਨਤ ਦੇਣ ਦੇ ਪੱਖ ਵਿਚ ਨਹੀਂ ਹਾਂ।`` ਇਸ ਮਾਮਲੇ ਵਿਚ ਅਦਾਲਤ ਦਾ ਵਿਸਤ੍ਰਿਤ ਆਦੇਸ਼ ਅਜੇ ਉਪਲਬਧ ਨਹੀਂ ਹੋ ਸਕਿਆ ਹੈ।ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ `ਬੇਸਮੈਂਟ` ਦੇ ਚਾਰ ਸਹਿ ਮਾਲਕਾਂ- ਪਰਵਿੰਦਰ ਸਿੰਘ, ਤਜਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 17 ਅਗਸਤ ਨੂੰ ਪਟੀਸ਼ਨਾਂ `ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਦਿੱਲੀ ਹਾਈ ਕੋਰਟ ਨੇ ਕੋਚਿੰਗ ਸੈਂਟਰ ਦੀ ਇਮਾਰਤ ਦੇ ਬੇਸਮੈਂਟ `ਚ ਹੋਈ ਵਿਦਿਆਰਥੀਆਂ ਦੀ ਮੌਤ ਦੀ ਘਟਨਾ ਦੀ ਜਾਂਚ ਹਾਲ `ਚ ਪੁਲਸ ਤੋਂ ਸੀ.ਬੀ.ਆਈ. ਨੂੰ ਸੌਂਪ ਦਿੱਤੀ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਲੋਕਾਂ ਨੂੰ ਜਾਂਚ `ਕੇ ਕੋਈ ਸ਼ੱਕ ਨਾ ਹੋਵੇ।

Related Post