post

Jasbeer Singh

(Chief Editor)

National

ਪਾਕਿਸਤਾਨੀ ਖੁਫੀਆ ਏਜੰਸੀ ਨੂੰ ਫੌਜ ਦੇ ਦਸਤਾਵੇਜ਼ ਭੇਜਣ ਵਾਲੇ ਨੂੰ ਅਦਾਲਤ ਨੇ ਸੁਣਾਈ ਪੰਜ ਸਾਲ ਦੀ ਸਜ਼ਾ

post-img

ਪਾਕਿਸਤਾਨੀ ਖੁਫੀਆ ਏਜੰਸੀ ਨੂੰ ਫੌਜ ਦੇ ਦਸਤਾਵੇਜ਼ ਭੇਜਣ ਵਾਲੇ ਨੂੰ ਅਦਾਲਤ ਨੇ ਸੁਣਾਈ ਪੰਜ ਸਾਲ ਦੀ ਸਜ਼ਾ ਹਾਪੁੜ : ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਸੌਰਭ ਸ਼ਰਮਾ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ 22 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਕਿਉਂਕਿ ਸੌਰਭ ਸ਼ਰਮਾ ਭਾਰਤੀ ਫੌਜ ਦੇ ਖੁਫੀਆ ਕਾਗਜ਼ਾਤ ਅਤੇ ਜਾਣਕਾਰੀ ਆਈਐਸਆਈ ਨੂੰ ਭੇਜਣ ਦਾ ਦੋਸ਼ੀ ਪਾਇਆ ਗਿਆ ਸੀ। ਦੱਸਣਯੋਗ ਹੈ ਕਿ ਹਾਪੁੜ ਨਿਵਾਸੀ ਸੌਰਭ ਸ਼ਰਮਾ ਨੂੰ ਮੈਡੀਕਲ ਆਧਾਰ `ਤੇ ਫੌਜ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੌਰਭ ਸ਼ਰਮਾ ਨੇ ਪਾਕਿਸਤਾਨ ਲਈ ਜਾਸੂਸੀ ਕਰਨੀ ਲੱਗ ਪਿਆ ਸੀ। ਸੌਰਭ ਨੂੰ ਯੂਪੀ ਏਟੀਐਸ ਨੇ 8 ਜਨਵਰੀ 2021 ਨੂੰ ਗ੍ਰਿਫਤਾਰ ਕੀਤਾ ਸੀ। ਸੌਰਭ ਨੇ ਕਥਿਤ ਆਈਐਸਆਈ ਏਜੰਟ ਨੇਹਾ ਸ਼ਰਮਾ ਨੂੰ ਫੌਜ ਦੇ ਗੁਪਤ ਰਾਜ਼, ਪਾਬੰਦੀਆਂ, ਦਸਤਾਵੇਜ਼ ਅਤੇ ਡੇਟਾ ਭੇਜਿਆ ਸੀ। ਸੌਰਭ ਦੀ ਪਤਨੀ ਪੂਜਾ ਸਿੰਘ ਦੇ ਖਾਤੇ `ਚ ਵਿਦੇਸ਼ ਤੋਂ ਹਜ਼ਾਰਾਂ ਰੁਪਏ ਭੇਜਣ ਦੇ ਵੀ ਸਬੂਤ ਮਿਲੇ ਹਨ। ਅਨਸ ਯਾਕੂਬ ਗਿਤਾਲੀ ਨੇ ਪੂਜਾ ਸਿੰਘ ਦੇ ਖਾਤੇ ਵਿੱਚ ਚਾਰ ਹਜ਼ਾਰ ਰੁਪਏ ਭੇਜੇ ਸਨ। ਜਾਂਚ ਦੌਰਾਨ ਸੌਰਭ ਸ਼ਰਮਾ ਦੇ ਮੋਬਾਈਲ ਦੀ ਡਿਟੇਲ ਤੋਂ ਸਾਰੇ ਖ਼ੁਲਾਸੇ ਹੋਏ। ਸੁਣਵਾਈ ਦੌਰਾਨ ਸੌਰਭ ਸ਼ਰਮਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।

Related Post