

ਭਾਖੜਾ ਨਹਿਰ ’ਤੇ ਪੈਰ ਫਿਸਲਣ ਕਾਰਨ ਰੁੜੇ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ’ਚੋਂ ਬਰਾਮਦ ਹੋਈ। ਜਾਂਚ ਅਧਿਕਾਰੀ ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਵੀਰਪਾਲ (34) ਦੇ ਭਰਾ ਡਿੰਪਲ ਵਾਸੀ ਪਿੰਡ ਡਕਾਲਾ ਨੇ ਦੱਸਿਆ ਕਿ 21 ਮਈ ਦੀ ਸ਼ਾਮ ਵੀਰਪਾਲ ਆਪਣੀ ਭੁੂਆ ਦੇ ਪੁੱਤਰ ਮਲਕੀਤ ਸਿੰਘ ਨਾਲ ਮੋਟਰਸਾਈਕਲ ’ਤੇ ਆਪਣੀ ਭੈਣ ਨੂੰ ਮਿਲਣ ਉਸ ਦੇ ਸੋਹਰੇ ਪਿੰਡ ਬਲਰਾਂ ਮਿਲਣ ਜਾ ਰਿਹਾ ਸੀ। ਰਾਹ ਵਿੱਚ ਭਾਖੜਾ ਨਹਿਰ ’ਤੇ ਹੱਥ ਧੋਣ ਮੌਕੇ ਵੀਰਪਾਲ ਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ। ਬੀਤੀ ਸ਼ਾਮ ਉਸ ਦੀ ਲਾਸ਼ ਪਿੰਡ ਸੁਤਰਾਨਾ ਨੇੜਿਉ ਲੰਘਦੀ ਭਾਖੜਾ ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਪੁਲੀਸ ਨੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾ ਹਵਾਲੇ ਕਰ ਦਿੱਤੀ।