
-1724931665.jpg)
ਪਟਿਆਲਾ : ਖ਼ਬਰ ਹੈ ਪਟਿਆਲਾ ਤੋਂ ਅੱਜ ਸਵੇਰੇ 11 ਵਜੇ ਦੇ ਕਰੀਬ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਨੇ ਪਟਿਆਲਾ ਦੇ ਨਾਭਾ ਰੋਡ 'ਤੇ ਸਥਿਤ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ।ਭੈਣ ਨੂੰ ਬਚਾਉਣ ਲਈ ਤਿੰਨੋਂ ਭਰਾਵਾਂ ਨੇ ਭਾਖੜਾ ਵਿੱਚ ਛਾਲ ਮਾਰ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੋ ਭਰਾਵਾਂ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਪਰ ਇਕ ਭਰਾ ਨੂੰ ਬਚਾਉਣ 'ਚ ਉਹ ਸਫਲ ਨਹੀਂ ਹੋ ਸਕੇ।ਗੋਤਾਖੋਰਾਂ ਨੇ ਲੜਕੀ ਦੀ ਲਾਸ਼ ਤਾਂ ਬਾਹਰ ਕੱਢ ਲਈ ਪਰ ਅਜੇ ਤੱਕ ਉਸ ਦੇ ਭਰਾ ਦੀ ਲਾਸ਼ ਨਹੀਂ ਮਿਲੀ। ਇਹ ਪਰਿਵਾਰ ਪਟਿਆਲਾ ਦੇ ਪਿੰਡ ਰਵਾਸ ਦਾ ਵਸਨੀਕ ਹੈ ਜੋ ਕਿ ਡਕਾਲਾ ਰੋਡ 'ਤੇ ਸਥਿਤ ਹੈ।