
ਮ੍ਰਿਤਕ ਕਰਮਚਾਰੀਆਂ ਦੇ ਆਸਰਿਤਾਂ ਨੇ ਪਾਵਰਕਾਮ ਦੇ ਮੁੱਖ ਦਫਤਰ ਦੇ ਗੇਟ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ
- by Jasbeer Singh
- September 3, 2024

ਮ੍ਰਿਤਕ ਕਰਮਚਾਰੀਆਂ ਦੇ ਆਸਰਿਤਾਂ ਨੇ ਪਾਵਰਕਾਮ ਦੇ ਮੁੱਖ ਦਫਤਰ ਦੇ ਗੇਟ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਮਾਲ ਰੋਡ ਵਿਖੇ ਸਥਿਤ ਪਾਵਰਕਾਮ ਦੇ ਮ੍ਰਿਤਕ ਕਰਮਚਾਰੀਆਂ ਦੇ ਆਸਰਿਤਾਂ ਵੱਲੋਂ ਨੋਕਰੀ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਬੇਰੁਜਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਇਕੱਤਰ ਹੋਏ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਤੀਖੀ ਨਾਰੇਬਾਜੀ ਕਰਦਿਆ ਪਾਵਰਕਾਮ ਦਫਤਰ ਦੇ ਦੋਨੋ ਗੇਟ ਬੰਦ ਕਰ ਦਿੱਤੇ ਗਏ। ਮੁੱਖ ਦਫਤਰ ਦਾ ਮੇਨ ਗੇਟ ਸਵੇਰ ਵੇਲੇ ਹੀ ਬੰਦ ਕਰ ਦਿੱਤਾ ਗਿਆ ਅਤੇ ਦੁਪਹਿਰ ਤੱਕ ਦੂਜਾ ਗੇਟ ਵੀ ਬੰਦ ਕਰ ਦਿੱਤਾ ਗਿਆ, ਜਿਸ ਨਾਲ ਹੈਡ ਆਫਿਸ ’ਚ ਰੋਜਾਨਾਂ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਤੇ ਹੋਰਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਇਹ ਧਰਨਾਕਾਰੀ ਵਰਦੇ ਮੀਂਹ ’ਚ ਵੀ ਡਟੇ ਰਹੇ ਤੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਗੇਟ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕਰਦੇ ਰਹੇ। ਇਸ ਮੌਕੇ ਵੱਡੀ ਗਿਣਤੀ ’ਚ ਇਕੱਤਰ ਹੋਏ ਮ੍ਰਿਤਕਾਂ ਦੇ ਵਾਰਸਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਰੇਬਾਜੀ ਕਰਦਿਆਂ ਆਖਿਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲਾਰੇ ਲਗੇ ਕੇ ਡੰਗ ਟਪਾਈ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਦੇ ਸਰਪ੍ਰਸਤ ਚਰਨਜੀਤ ਸਿੰਘ ਅਤੇ ਸੂਬੇ ਪ੍ਰਧਾਨ ਹਰਪ੍ਰੀਤ ਕੌਰ ਪਟਿਆਲਾ ਨੇ ਦੱਸਿਆ ਕਿ ਇਹ ਬੇਰੁਜਗਾਰ ਸਾਲ 2010 ਤੋਂ ਪਹਿਲਾਂ ਦੇ ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਆਸਰਿਤ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਤਰਸ਼ ਦੇ ਅਧਾਰ ’ਤੇ ਨੋਕਰੀ ਦੀ ਮੰਗ ਕਰਦੇ ਆ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਆਗੂਆਂ ਨੇ ਕਿਹਾ ਕਿ ਉਹ 5 ਸੂਤਰੀ ਮੰਗਾਂ ਦੀ ਪੂਰਤੀ ਲਈ ਸੰਘਰਸ ਕਰ ਰਹੇ ਹਨ, ਜਿਨ੍ਹਾਂ ’ਚ ਮ੍ਰਿਤਕ ਕਰਮਚਾਰੀਆਂ ਦੀਆ ਵਿਧਵਾਵਾਂ ਨੂੰ ਦਿੱਤੀ ਹੋਈ ਸਪੈਸ਼ਲ ਪੈਨਸ਼ਨ ਦੀ ਛੋਟ ਦੇ ਕੇ ਸਿਰਫ ਸਲੇਸੀਅਮ ਦੀ ਰਕਮ ਤਿੰਨ ਲੱਖ ਰੁਪਏ ਨੂੰ 25-75 ਫਾਰਮੂਲੇ ਨਾਲ ਜਮਾਂ ਕਰਵਾਇਆ ਜਾਵੇ, ਕੇਸ ਪੁਰਾਣੇ ਹੋਣ ਕਾਰਨ ਉਨ੍ਹਾਂ ਨੂੰ ਉਮਰ ਹੱਦ ਸ਼ੀਮਾ ਖਤਮ ਕੀਤੀ ਜਾਵੇ, ਇੱਕ ਪਰਿਵਾਰ ਇੱਕ ਨੋਕਰੀ ਦੇ ਫਾਰਮੂਲੇ ਅਨੁਸਾਰ ਵਿਆਹਤਾ ਲੜਕੀ ਨੂੰ ਵੀ ਅਪਲਾਈ ਕਰਨ ਦਾ ਹੱਕ ਦਿੱਤਾ ਜਾਵੇ, ਆਨਲਾਈਨ ਪ੍ਰਕਿਰਿਆ ਦੁਬਾਰਾ ਖੋਲ੍ਹੀ ਜਾਵੇ, ਵਿਧਵਾਵਾਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਦੀ ਰਾਸ਼ੀ ਜਿਆਦਾ ਹੋਣ ਕਾਰਨ ਉਹ ਮੋੜਨ ਤੋਂ ਅਸਮਰਥ ਹਨ,ਨੂੰ ਮੁਆਫ ਕੀਤਾ ਜਾਵੇ ਆਦਿ ਮੰਗਾਂ ਸਬੰਧੀ ਕਈ ਵਾਰ ਧਰਨੇ ਪ੍ਰਦਰਸਨ ਕਰ ਚੁੱਕੇ ਹਨ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ। ਪ੍ਰਦਰਸ਼ਨਕਾਰੀ ਬੇਰੁਜਗਾਰਾਂ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾਵੇਗੀ ਤਾਂ ਉਨ੍ਹਾਂ ਸਮਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਪਾਵਰਕਾਮ ਮੈਨੇਜਮੈਂਟ ਵੱਲੋਂ ਰੋਸ਼ ਪ੍ਰਦਰਸ਼ਨ ਕਰ ਰਹੇ ਬੇਰੁਜਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੂੰ 5 ਸਤੰਬਰ ਨੂੰ ਮੁੱਖ ਦਫਤਰ ਵਿਖੇ ਮੈਨੇਜਮੈਂਟ ਨਾਲ ਬੈਠਕ ਹੋਣ ਸਬੰਧੀ ਲਿਖਤੀ ਪੱਤਰ ਸੋਂਪਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.