post

Jasbeer Singh

(Chief Editor)

Patiala News

ਦੇਸ਼ ਤੇ ਸੂਬੇ ਦਾ ਵਿਕਾਸ ਹਮੇਸ਼ਾ ਕਾਂਗਰਸ ਸਰਕਾਰਾਂ ਵੇਲੇ ਹੀ ਹੋਇਆ : ਸਾਧੂ ਸਿੰਘ ਧਰਮਸੋਤ

post-img

ਦੇਸ਼ ਤੇ ਸੂਬੇ ਦਾ ਵਿਕਾਸ ਹਮੇਸ਼ਾ ਕਾਂਗਰਸ ਸਰਕਾਰਾਂ ਵੇਲੇ ਹੀ ਹੋਇਆ : ਸਾਧੂ ਸਿੰਘ ਧਰਮਸੋਤ -ਕਾਗਰਸ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤੀ ਲਈ ਮੀਟਿੰਗਾਂ ਦਾ ਦੋਰ ਸੁਰੂ ਨਾਭਾ 29 ਅਪ੍ਰੈਲ : ਦੇਸ਼ ਤੇ ਸੂਬੇ ਦਾ ਵਿਕਾਸ ਹਮੇਸ਼ਾ ਕਾਂਗਰਸ ਦੀਆਂ ਸਰਕਾਰਾਂ ਵੇਲੇ ਹੀ ਹੋਇਆ ਹੈ, ਇਨਾਂ ਵਿਚਾਰਾਂ ਦਾ ਪ੍ਰਗਟਾਵਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਹਲਕਾ ਇੰਚਾਰਜ ਨਾਭਾ ਨੇ ਹਲਕੇ ਚ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤੀ ਵੱਲ ਲੈਣ ਕੇ ਜਾਣ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਸੰਜੀਵ ਕੁਮਾਰ ਧੀਰ ਸਾਬਕਾ ਸਰਪੰਚ ਕਾਹਲਸਨਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ ਉਨਾਂ ਕਿਹਾ ਕਾਂਗਰਸ ਦੀਆਂ ਸਰਕਾਰਾਂ ਵੇਲੇ ਹੀ ਜਿੱਥੇ ਵੱਡੇ ਵੱਡੇ ਸਰਕਾਰੀ ਅਦਾਰੇ ਹੋਂਦ ਚ ਆਏ ਉੱਥੇ ਹੀ ਪਿੰਡਾਂ ਤੇ ਸ਼ਹਿਰਾਂ ਵਿੱਚ ਸਰਬ-ਪੱਖੀ ਵਿਕਾਸ ਦੇ ਨਾਲ ਨਾਲ ਸੜਕਾਂ ,ਡੈਮਾਂ ਦੇ ਨਿਰਮਾਣ ਤੋਂ ਇਲਾਵਾ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਧਰਮਸੋਤ ਨੇ ਕਿਹਾ ਕਾਗਰਸ ਨੇ ਹਮੇਸ਼ਾ ਜੈ ਜਵਾਨ ਜੈ ਕਿਸਾਨ ਦਾ ਨਾਹਰਾ ਦਿੰਦਿਆ ਸਰਹੱਦਾਂ ਤੇ ਸੁਰਖਿਆ ਮਜ਼ਬੂਤ ਕੀਤੀ ਅਤੇ ਦੇਸ਼ ਅੰਦਰ ਹਰੀ ਕ੍ਰਾਂਤੀ ਲਿਆਂਦੀ ਜਿਸ ਦੀ ਬਦੋਲਤ ਅੱਜ ਦੇਸ਼ ਅੰਦਰ ਹਰ ਵਿਆਕਤੀ ਅਪਣਾ ਚੰਗਾ ਜੀਵਨ ਬਸਰ ਕਰਨ ਦੇ ਸਮਰੱਥ ਹੋਇਆ ਹੈ ਇਸ ਮੋਕੇ ਉਨਾ ਨਾਲ ਰਾਜ ਕੁਮਾਰ ਹੱਲਾ,ਹੈਪੀ ਗੋਬਿੰਦਪੁਰਾ ,ਅਮਰੀਸ਼ ਸਾਬਕਾ ਸਰਪੰਚ ਜੱਸੋਮਜਾਰਾ,ਬਲਜਿੰਦਰ ਸਿੰਘ ਬਾਲੀ ਸਾਬਕਾ ਸਰਪੰਚ ਮੱਲੇਵਾਲ,ਸੀਨੀਅਰ ਕਾਂਗਰਸੀ ਹਰਜੀਤ ਸਿੰਘ ਮੱਲੇਵਾਲ,ਲਾਲੀ ਜੈਲਦਾਰ ਤੋਂ ਇਲਾਵਾਂ ਪਾਰਟੀ ਵਰਕਰ ਮੋਜੂਦ ਸਨ

Related Post