
Patiala News
0
ਸਰਹਿੰਦ ਨਹਿਰ 'ਚੋਂ ਨਿਕਲਦੀ ਸਿੱਧਵਾਂ ਬ੍ਰਾਂਚ 31 ਦਿਨਾਂ ਲਈ ਬੰਦ ਰਹੇਗੀ
- by Jasbeer Singh
- August 2, 2024

ਸਰਹਿੰਦ ਨਹਿਰ 'ਚੋਂ ਨਿਕਲਦੀ ਸਿੱਧਵਾਂ ਬ੍ਰਾਂਚ 31 ਦਿਨਾਂ ਲਈ ਬੰਦ ਰਹੇਗੀ ਚੰਡੀਗੜ੍ਹ, 2 ਅਗਸਤ : ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸਿੱਧਵਾਂ ਬ੍ਰਾਂਚ ਨੂੰ 31 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰਖਦਿਆਂ ਹੋਇਆਂ ਸਿੱਧਵਾਂ ਬ੍ਰਾਂਚ, ਜੋ ਸਰਹਿੰਦ ਨਹਿਰ ਵਿੱਚੋਂ ਨਿਕਲਦੀ ਹੈ, ਉਤੇ ਪੁਲਾਂ ਦੀ ਉਸਾਰੀ ਅਤੇ ਨਹਿਰ ਦੀ ਸਫ਼ਾਈ ਦੇ ਕੰਮਾਂ ਨੂੰ ਪੂਰਾ ਕਰਵਾਉਣ ਲਈ 12 ਅਕਤੂਬਰ, 2024 ਤੋਂ 11 ਨਵੰਬਰ, 2024 ਤੱਕ (ਦੋਵੇਂ ਦਿਨਾਂ ਸਮੇਤ) ਕੁੱਲ 31 ਦਿਨਾਂ ਦੀ ਬੰਦੀ ਹੋਵੇਗੀ । ਇਹ ਹੁਕਮ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ, 1873 (ਐਕਟ 8 ਆਫ਼ 1873) ਅਧੀਨ ਜਾਰੀ ਰੂਲਾਂ ਦੇ ਰੂਲ 63 ਤਹਿਤ ਜਾਰੀ ਕੀਤੇ ਗਏ ਹਨ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ।