go to login
post

Jasbeer Singh

(Chief Editor)

Patiala News

ਵਣ ਵਿਭਾਗ ਦੇ ਕਰਮਚਾਰੀ ਭਾਰੀ ਗਿਣਤੀ ਵਿੱਚ 26 ਸਤੰਬਰ ਦੀ ਪਟਿਆਲਾ ਜ਼ੋਨਲ ਰੈਲੀ ਵਿੱਚ ਸ਼ਾਮਲ ਹੋਣਗੇ

post-img

ਵਣ ਵਿਭਾਗ ਦੇ ਕਰਮਚਾਰੀ ਭਾਰੀ ਗਿਣਤੀ ਵਿੱਚ 26 ਸਤੰਬਰ ਦੀ ਪਟਿਆਲਾ ਜ਼ੋਨਲ ਰੈਲੀ ਵਿੱਚ ਸ਼ਾਮਲ ਹੋਣਗੇ ਪਟਿਆਲਾ : 26 ਸਤੰਬਰ ਦੀ ਪਟਿਆਲਾ ਜ਼ੋਨਲ ਰੈਲੀ ਅਤੇ ਮੁਜ਼ਾਹਰੇ ਦੀਆਂ ਤਿਆਰੀਆਂ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਪਟਿਆਲਾ ਯੂਨਿਟ ਦੇ ਆਗੂਆਂ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ, ਅੱਜ ਇੱਥੇ ਸਿੰਜਾਈ ਵਿਭਾਗ ਅਤੇ ਵਣ ਵਿਭਾਗ ਦੇ ਕਰਮਚਾਰੀਆਂ ਦੀ ਮੀਟਿੰਗ ਜਗਮੋਹਨ ਸਿੰਘ ਨੌਲੱਖਾ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਬਾਰਾਂ ਖੂਹਾਂ, ਨਾਭਾ ਰੋਡ ਪਟਿਆਲਾ ਵਿਖੇ ਹੋਈ ਜਿਸ ਵਿੱਚ ਸਵਰਨ ਸਿੰਘ ਬੰਗਾ ਜ਼ਿਲ੍ਹਾ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਕੇ 26 ਸਤੰਬਰ 2024 ਨੂੰ ਸਿਹਤ ਵਿਭਾਗ, ਖ਼ੌਜ ਅਤੇ ਮੈਡੀਕਲ ਸਿੱਖਿਆ, ਆਯੁਰਵੈਦਿਕ ਵਿਭਾਗ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੁੱਖ ਮੰਗਾਂ ਕੱਚੇ ਕਾਮੇ ਪੱਕੇ ਕਰਨ, ਪੁਰਾਣੀਂ ਪੈਨਸ਼ਨ ਬਹਾਲ ਕਰਨਾ, ਪੇ-ਕਮਿਸ਼ਨ ਦੇ ਬਕਾਏ, ਠੇਕੇਦਾਰੀ ਸਿਸਟਮ ਬੰਦ ਕਰਨ ਆਦਿ ਸਬੰਧੀ ਸੂਬਾ ਕਮੇਟੀ ਵੱਲੋਂ ਪਟਿਆਲਾ ਵਿਖੇ ਰੈਲੀ ਅਤੇ ਮੁਜ਼ਾਹਰੇ ਦੇ ਐਕਸ਼ਨ ਪ੍ਰੋਗਰਾਮ ਬਾਰੇ ਦੱਸਿਆ ਕਿ ਇਹ ਜ਼ੋਨਲ ਰੈਲੀ ਸਵੇਰੇ 10ਵਜੇ ਪੁੱਡਾ ਗਰਾਂਊਂਡ ਸਾਹਮਣੇ ਗੁਰਦੁਆਰਾ ਸ੍ਰੀ ਦੁੱਖ-ਨਿਵਾਰਨ ਸਾਹਿਬ ਤੋਂ ਸ਼ੁਰੂ ਕੀਤੀ ਜਾਣੀਂ ਹੈ ਇਸ ਲਈ ਇਸ ਰੈਲੀ ਅਤੇ ਮੁਜ਼ਾਹਰੇ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ । ਸਾਥੀ ਜਗਮੋਹਨ ਸਿੰਘ ਨੌਲੱਖਾ, ਸਾਥੀ ਨੌਰੰਗ ਸਿੰਘ ਅਤੇ ਸਾਥੀ ਸੂਰਜ ਯਾਦਵ ਨੇ ਵਿਸ਼ਵਾਸ ਦਿਵਾਇਆ ਕਿ ਇਸ ਰੈਲੀ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਭਾਰੀ ਗਿਣਤੀ ਵਿੱਚ ਸਾਥੀ ਸ਼ਾਮਲ ਸ਼ਾਮਲ ਹੋਵਾਂਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਰਾਕੇਸ਼ ਕੁਮਾਰ ਕਲਿਆਣ, ਰਾਜੇਸ਼ ਕੁਮਾਰ ਗੋਲੂ, ਅਰੁਨ ਕੁਮਾਰ, ਸੁਖਦੇਵ ਸਿੰਘ ਝੰਡੀ, ਸੁਰਿੰਦਰਪਾਲ ਦੁੱਗਲ, ਤਰਲੋਚਨ ਮਾੜੂ, ਕੁਲਵਿੰਦਰ ਸਿੰਘ ਜੰਗਲੀ ਜੀਵ ਵਿਭਾਗ, ਚੰਦਰਭਾਨ ਜੰਗਲਾਤ ਕਾਰਪੋਰੇਸ਼ਨ, ਮੁਖਤਿਆਰ ਸਿੰਘ ਜੰਗਲਾਤ ਚੇਅਰਮੈਨ, ਬਲਜਿੰਦਰ ਸਿੰਘ ਪ੍ਰਧਾਨ ਨਾਭਾ, ਭੀਮ ਸਿੰਘ ਪ੍ਰਧਾਨ ਭਾਦਸੋਂ, ਗੋਲਡੀ ਪ੍ਰਧਾਨ ਨਰੇਗਾ, ਨਛੱਤਰ ਸਿੰਘ ਲਾਛੜੂ ਪ੍ਰਧਾਨ ਰਾਜਪੁਰਾ, ਕੁੱਕੀ ਪ੍ਰਧਾਨ ਸਮਾਣਾ, ਕਿਰਨਪਾਲ, ਹਰੀਰਾਮ ਤਾਰਘਰ, ਸ਼ਾਮ ਸਿੰਘ ਆਈ ਬੀ ਕੰਪਲੈਕਸ, ਸੁਰਿੰਦਰਪਾਲ ਨੰਜਾ ਪ੍ਰਧਾਨ ਨਰਸਰੀਆਂ ਆਦਿ ਹਾਜ਼ਰ ਸਨ।

Related Post