July 6, 2024 00:46:55
post

Jasbeer Singh

(Chief Editor)

Patiala News

ਪਰਿਵਾਰ ਨੂੰ ਬੰਨ੍ਹ ਕੇ 5 ਹਜ਼ਾਰ ਡਾਲਰ ਤੇ ਸਵਿੱਫਟ ਕਾਰ ਲੁੱਟੀ

post-img

ਸ਼ਹਿਰ ਦੇ ਕਾਹਨਗੜ੍ਹ ਰੋਡ ਉੱਤੇ ਅਰੋੜਾ ਕਲੋਨੀ ਵਿੱਚ ਲੰਘੀ ਦੇਰ ਰਾਤ ਘਰ ’ਚ ਦਾਖਲ ਹੋਏ 10 ਦੇ ਕਰੀਬ ਵਿਅਕਤੀਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਬੰਨ੍ਹ ਕੇ ਲੁੱਟ-ਖੋਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਲੁਟੇਰੇ ਵਿਦੇਸ਼ੀ ਕਰੰਸੀ, ਲੱਖਾਂ ਰੁਪਏ ਦਾ ਸਾਮਾਨ, ਮੋਬਾਈਲ ਅਤੇ ਸਵਿੱਫਟ ਕਾਰ ਤੋਂ ਇਲਾਵਾ ਆਵਾਜ਼ਾਂ ਸੁਣ ਕੇ ਆਏ ਗੁਆਂਢੀ ਨੂੰ ਜ਼ਖਮੀ ਕਰ ਕੇ ਉਸ ਤੋਂ ਉਸ ਦਾ ਮੋਬਾਈਲ ਤੇ ਪਰਸ ਖੋਹ ਕੇ ਲੈ ਗਏ ਸਨ। ਮੌਕੇ ’ਤੇ ਪਹੁੰਚੀ ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਛੇਤੀ ਹੀ ਚੋਰਾਂ ਨੂੰ ਫੜ ਲੈਣ ਦਾ ਦਾਅਵਾ ਕੀਤਾ ਹੈ। ਬਿਕਰਮਜੀਤ ਸਿੰਘ ਵਾਸੀ ਅਰੋੜਾ ਕਲੋਨੀ ਨੇ ਦੱਸਿਆ ਕਿ ਰਾਤ ਨੂੰ 2 ਵਜੇ ਦੇ ਕਰੀਬ ਕੁਝ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਦੀ ਚਾਰਦੀਵਾਰੀ ਟੱਪਦਿਆਂ ਦੇਖ ਰੌਲਾ ਪਾਇਆ। ਹਥਿਆਰਬੰਦ ਵਿਅਕਤੀ ਉਸ ਨੂੰ ਜ਼ਖਮੀ ਕਰ ਕੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਬੰਨ੍ਹ ਕੇ ਨਕਦੀ, ਕੱਪੜਿਆਂ ਵਿੱਚ ਲੁਕਾ ਕੇ ਰੱਖੇ 5000 ਡਾਲਰ, ਮੋਬਾਈਲ ਉਨ੍ਹਾਂ ਦੇ ਚਾਰਜਰਜ਼, ਕੀਮਤੀ ਸਾਮਾਨ ਤੇ ਸਵਿਫਟ ਕਾਰ ਖੋਹ ਕੇ ਫ਼ਰਾਰ ਹੋ ਗਏ। ਘਰ ਦੇ ਸਾਹਮਣੇ ਰਹਿੰਦੇ ਸੁਖਪਾਲ ਸਿੰਘ ਨੇ ਦੱਸਿਆ ਕਿ ਅਵਾਜ਼ਾਂ ਸੁਣ ਕੇ ਜਦੋਂ ਉਨ੍ਹਾਂ ਗਲ਼ੀ ’ਚ ਰੌਲਾ ਪਾਇਆ ਤਾਂ ਗਲੀ ਵਿੱਚ ਖੜ੍ਹੇ 2 ਵਿਅਕਤੀਆਂ ਵਿੱਚੋਂ ਇੱਕ ਉਸ ਵੱਲ ਆਇਆ ਉਸ ਨੇ ਹੱਥ ਵਿੱਚ ਫੜਿਆ ਜਿੰਦਰਾ ਮਾਰਿਆ। ਇਸੇ ਦੌਰਾਨ ਦੂਸਰੇ ਵਿਅਕਤੀ ਨੇ ਲੋਹੇ ਦੀ ਰਾਡ ’ਤੇ ਫਿਟ ਕੀਤੀ ਸਾਈਕਲ ਦੀ ਗਰਾਰੀ ਵਾਲਾ ਹਥਿਆਰ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਹ ਉਸ ਦਾ ਮੋਬਾਈਲ ਤੇ ਪਰਸ ਲੈ ਗਏ। ਸਮਾਜ ਸੇਵੀ ਸੁਖਦੇਵ ਸਿੰਘ ਬੈਲਜੀਅਮ ਨੇ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਕੇ ਲੁੱਟਿਆ ਸਾਮਾਨ ਬਰਾਮਦ ਕਰਨ ਦੀ ਮੰਗ ਕੀਤੀ। ਡੀਐੱਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਨੇ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲੀਸ ਦੀਆਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਲੁੱਟਿਆ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇਗਾ।

Related Post