post

Jasbeer Singh

(Chief Editor)

Punjab

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦਾ ਪਹਿਲਾ ਡੈਲੀਗੇਟ ਇਜਲਾਸ ਹੋਇਆ

post-img

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦਾ ਪਹਿਲਾ ਡੈਲੀਗੇਟ ਇਜਲਾਸ ਹੋਇਆ ਜਲੰਧਰ : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦਾ ਪਹਿਲਾ ਡੈਲੀਗੇਟ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਬਾਬਾ ਅਮਰਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਇਆ । ਬੀ.ਐਸ. ਸੇਖੋਂ ਜਨਰਲ ਸਕੱਤਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਜਥੇਬੰਦੀ ਦਾ ਕੇਸਰੀ ਨਿਸ਼ਾਨ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਜਥੇਬੰਦੀ ਦਾ ਇਜਲਾਸ ਸ਼ੁਰੂ ਕੀਤਾ ਗਿਆ। ਪੰਜਾਬ ਦੇ ਸਾਰੇ ਜਿਲਿ੍ਹਆ ਵਿੱਚੋਂ ਜਿਵੇਂ ਅੰਮ੍ਰਿਤਸਰ ਸ਼ਹਿਰੀ ਹਲਕਾ, ਅੰਮ੍ਰਿਤਸਰ ਦਿਹਾਤੀ ਹਲਕਾ, ਸ਼ਾਹਪੁਰ ਕੰਡੀ (ਪਠਾਨਕੋਟ), ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ, ਜਲੰਧਰ, ਤਰਨ ਤਾਰਨ, ਫਿਰੋਜਪੁਰ, ਬਠਿੰਡਾ, ਪਟਿਆਲਾ, ਲੁਧਿਆਣਾ ਸ਼ਹਿਰੀ, ਲੁਧਿਆਣਾ ਦਿਹਾਤੀ ਅਤੇ ਖੰਨਾ ਹਲਕੇ ਦੇ ਤਕਰੀਬਨ 250 ਡੇਲੀਗੇਟਾਂ ਨੇ ਹਿੱਸਾ ਲਿਆ। ਸਟੇਜ਼ ਦੀ ਜਿੰਮੇਵਾਰੀ ਬੀ.ਐਸ.ਸੇਖੋਂ ਨੇ ਬਾ—ਖੂਬੀ ਨਿਭਾਈ। ਜਥੇਬੰਦੀ ਦੇ ਪਿਛਲੇ ਕੰਮਾਂ, ਸੰਘਰਸ਼ਾ, ਪ੍ਰਾਪਤੀਆਂ ਦੀ ਰਿਪੋਰਟ ਜਨਰਲ ਸਕੱਤਰ ਨੇ ਪੇਸ਼ ਕੀਤੀ ਤੇ ਆਮਦਨੀ ਅਤੇ ਖਰਚੇ ਦੀ ਰਿਪੋਰਟ ਵਿੱਤ ਸਕੱਤਰ ਸੁਖਦੇਵ ਸਿੰਘ ਨੇ ਪੇਸ਼ ਕੀਤੀ। ਜਨਰਲ ਸਕੱਤਰ ਅਤੇ ਵਿੱਤ ਸਕੱਤਰ ਦੀ ਰਿਪੋਰਟ ਤੇ ਵੱਖ—ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ । ਇਜਲਾਸ ਵਿੱਚ 7 ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਨੂੰ ਕੇਂਦਰ ਸਰਕਾਰ ਦੇ ਪੈਟਰਨ ਤੇ ਮਹਿੰਗਾਈ ਭੱਤੇ ਦੀਆਂ 15# ਦੀਆਂ ਕਿਸ਼ਤਾਂ ਅਤੇ ਉਹਨਾਂ ਦਾ ਬਕਾਇਆ ਨਾ ਦੇਣ, ਮੁਲਾਜਮਾਂ ਅਤੇ ਪੈਨਸ਼ਨਰਜ਼ ਤੋਂ 200 ਰੁ: ਪ੍ਰਤੀ ਮਹੀਨਾ ਜੱਜੀਆ ਟੈਕਸ ਕੱਟਣ, 1—1—2016 ਤੋਂ ਪਹਿਲਾਂ ਰਿਟਾਇਰ ਹੋਏ ਮੁਲਾਜਮਾਂ ਨੂੰ 2.59 ਦੇ ਫੈਕਟਰ ਨਾਲ ਪੈਨਸ਼ਨਾਂ ਫਿਕਸ ਨਾ ਕਰਨ, ਤਨਖਾਹ ਸਕੇਲਾਂ ਦਾ 1—1—2016 ਤੋਂ 30—06—2021 ਤੱਕ ਦਾ ਏਰੀਅਰ ਨਾ ਦੇਣਾ, ਮੁਲਾਜਮਾਂ ਅਤੇ ਪੈਨਸ਼ਨਰਜ਼ ਨੂੰ ਪੈਡਿੰਗ ਮੰਗਾਂ ਲਈ ਮੀਟਿੰਗਾਂ ਦੇ ਕੇ ਵਾਰ—ਵਾਰ ਕੈਂਸਲ ਕਰਨ ਦੀ, ਕਿਸਾਨਾਂ ਤੇ ਝੂਠੇ ਕੇਸ ਬਣਾ ਕੇ ਜੇਲ੍ਹਾ ਵਿੱਚ ਡੱਕਣ ਅਤੇ ਫਸਲਾਂ ਤੇ ਐਮ. ਐਸ. ਪੀ. ਨਾ ਦੇਣਾ, ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਨਾ ਕਰਨ, ਪੰਜਾਬ ਵਿਚੋਂ ਨਸ਼ਾ ਖਤਮ ਨਾ ਕਰਨ, ਬੇਰੁਜ਼ਗਾਰੀ ਦਾ ਹੱਲ ਨਾ ਕੱਢਣਾ ਅਤੇ ਪੰਜਾਬ ਨੂੰ ਕਰਜੇ ਦੇ ਭਾਰ ਹੇਠਾਂ ਦੱਬ ਕੇ ਕਮਜੋਰ ਕਰਨ ਦੀ ਪੁਰਜੋਰ ਨਿਖੇਧੀ ਕੀਤੀ ਗਈ। ਇਜਲਾਸ ਨੂੰ ਬਾਬਾ ਅਮਰਜੀਤ ਸਿੰਘ, ਵਿਨੋਦ ਸਲਵਾਨ, ਐਮ.ਐਲ. ਕਪਿਲਾ, ਪਰਮਜੀਤ ਸਿੰਘ ਦਸੂਹਾ, ਹਰਮੇਸ਼ ਧੀਮਾਨ, ਬਲਦੇਵ ਮੰਢਾਲੀ, ਸੁਖਵਿੰਦਰ ਸਿੰਘ ਚਾਹਲ, ਅਸ਼ਵਨੀ ਕੁਮਾਰ, ਪਰਮਜੀਤ ਸਿੰਘ ਜਲੰਧਰ, ਮਲਕੀਤ ਸਿੰਘ ਕੰਗ, ਹਰਜਿੰਦਰ ਸਿੰਘ ਚੌਹਾਨ, ਐਚ.ਐਸ. ਕੋਹਲੀ, ਮਹਿੰਦਰ ਸਿੰਘ, ਜਗਦੀਸ਼ ਰਾਏ, ਜਗਦੇਵ ਮਾਨ, ਰਾਜਿੰਦਰ ਠਾਕੁਰ, ਸ਼ਿਵਦੇਵ ਸਿੰਘ, ਅਵਤਾਰ ਸਿੰਘ ਬਮਰਾਹ, ਪਵਿੱਤਰ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਪਨਖੂਹ, ਪਲਮਿੰਦਰ ਸਿੰਘ, ਕੰਵਰ ਜ਼ਸਵਿੰਦਰ ਪਾਲ ਸਿੰਘ, ਲਖਬੀਰ ਸਿੰਘ ਸੰਧੂ ਆਦਿ ਨੇ ਸੰਬੋਧਨ ਕੀਤਾ। ਪੁਰਾਣੀ ਸੂਬਾ ਕਮੇਟੀ ਭੰਗ ਕਰਕੇ ਸਰਬ ਸੰਮਤੀ ਨਾਲ ਨਵੀਂ ਸੂਬਾ ਕਮੇਟੀ ਬਣਾਈ ਗਈ ਜਿਸ ਵਿੱਚ ਚੀਫ ਪੈਟਰਨ ਪਰਮਜੀਤ ਸਿੰਘ ਦਸੂਹਾ, ਚੀਫ ਆਰਗੇਨਾਈਜਰ ਐਮ.ਐਲ. ਕਪਿਲਾ, ਪ੍ਰਧਾਨ ਅਮਰਜੀਤ ਸਿੰਘ ਬਾਬਾ, ਸੀਨੀਅਰ ਮੀਤ ਪ੍ਰਧਾਨ ਵਿਨੋਦ ਸਲਵਾਨ, ਮੀਤ ਪ੍ਰਧਾਨ ਮਲਕੀਤ ਸਿੰਘ ਕੰਗ, ਰਾਮ ਸਰਨ, ਰਾਮ ਕਿਸ਼ਨ, ਜਗਦੀਸ਼ ਰਾਏ, ਲਖਬੀਰ ਸਿੰਘ, ਮਹਿੰਦਰ ਸਿੰਘ, ਜਨਰਲ ਸਕੱਤਰ ਬੀ.ਐਸ. ਸੇਖੋਂ, ਡਿਪਟੀ ਜਨਰਲ ਸਕੱਤਰ ਰਾਜਿੰਦਰ ਠਾਕੁਰ, ਹਰਜਿੰਦਰ ਸਿੰਘ ਕੋਹਲੀ, ਕੈਸ਼ੀਅਰ ਸੁਖਦੇਵ ਸਿੰਘ, ਸਕੱਤਰ ਬਲਵਿੰਦਰ ਸਿੰਘ ਪਨਖੂਹ, ਜਗਦੇਵ ਸਿੰਘ ਮਾਨ, ਪਲਮਿੰਦਰ ਸਿੰਘ, ਕੰਵਰ ਜ਼ਸਵਿੰਦਰ ਪਾਲ, ਕੁਲਦੀਪ ਸਿੰਘ ਮਿਨਹਾਸ, ਪ੍ਰੈਸ ਸਕੱਤਰ ਮਨੋਜ਼ ਮਹਾਜਨ, ਸੁਰਿੰਦਰ ਸਿੰਘ, ਦਫਤਰੀ ਸਕੱਤਰ ਸ਼ਿਵਦੇਵ ਸਿੰਘ, ਆਡੀਟਰ ਸਤੀਸ਼ ਕੁਮਾਰ, ਕਾਨੂੰਨੀ ਸਲਾਹਕਾਰ ਪਰਮਜੀਤ ਸਿੰਘ ਆਦਿ ਚੁਣੇ ਗਏ ।

Related Post