post

Jasbeer Singh

(Chief Editor)

Patiala News

ਸਰਕਾਰ ਵਲੋਂ ਫ਼ਸਲਾਂ ਦੀ ਖ੍ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈ ਚਾਰ ਮੈਂਬਰੀ ਕੈਬਨਿਟ ਕਮੇਟੀ ਦਾ ਆੜਤੀ

post-img

ਸਰਕਾਰ ਵਲੋਂ ਫ਼ਸਲਾਂ ਦੀ ਖ੍ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈ ਚਾਰ ਮੈਂਬਰੀ ਕੈਬਨਿਟ ਕਮੇਟੀ ਦਾ ਆੜਤੀਆ ਐਸੋ ਪੰਜ਼ਾਬ ਵੱਲੋ ਭਰਵਾਂ ਸਵਾਗਤ - ਆੜਤੀ ਵਰਗ ਦੀ ਸਮਸਿਆਵਾਂ ਤੇ ਕਰਨਗੇ ਵਿਚਾਰ ਪਟਿਆਲ਼ਾ, 25 ਜੂਨ : ਆੜਤੀ ਐਸੋਸੀਏਸਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਚਾਰ ਕੈਬਨਿਟ ਮੰਤਰੀ ਸਹਿਬਾਨ ਦੀ ਕਮੇਟੀ ਸਾਉਣੀ ਅਤੇ ਹਾੜੀ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੀਜਨ ਤੋਂ ਪਹਿਲਾ ਪਾਲਿਸੀ ਮੈਟਰ ਤੇ ਵਿਚਾਰ ਕਰਨ ਲਈ ਬਣਾਈ ਗਈ ਹੈ ਉਸਦਾ ਸਮੁੱਚੀ ਆੜਤੀ ਐਸੋਸੀਏਸਨ ਪੰਜਾਬ ਸਵਾਗਤ ਕਰਦੀ ਹੈ । ਰਾਣਾਂ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀਆਂ ਮੰਗਾਂ ਜੋ ਅਸੀਂ ਸਰਕਾਰ ਤੱਕ ਲਿਖਤੀ ਰੂਪ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਤੱਕ ਪਹੁੰਚਾਈਆਂ ਹਨ ਉਹਨਾਂ ਤੇ ਹਮਦਰਦੀ ਨਾਲ ਵਿਚਾਰ ਕਰਨ ਤੇ ਇਹਨਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਹੀ ਇਹ ਕਮੇਟੀ ਬਣੀਂ ਹੈ ਜਿਸਦੇ ਚੇਅਰਮੈਨ ਮਾਨਯੋਗ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਫੂਡ ਮਨਿਸਟਰ ਲਾਲਚੰਦ ਕਟਾਰੂਚੱਕ  ਟਰਾਂਸਪੋਰਟ ਮੰਤਰੀ ਲਾਲਜੀਤ ਸ਼ਿੰਘ ਭੁੱਲਰ ,ਜਲ ਸਰੋਤ ਮੰਤਰੀ ਵਰਿੰਦਰ ਗੋਇਲ ਮੈਂਬਰ ਸ਼ਾਮਿਲ ਕੀਤੇ ਗਏ ਹਨ ਹਨ। ਰਾਣਾਂ ਨੇ ਇਹ ਵੀ ਕਿਹਾ ਕਿ ਇਹਨਾਂ ਵਿੱਚ ਸਾਡੀ ਐਸੋਸੀਏਸਨ ਨਾਲ ਸੰਬੰਧਿਤ ਦੋ ਮਨਿਸਟਰ ਹਨ ਜੋ ਆੜਤੀ ਵਰਗ ਦੀ ਹਰ ਸਮੱਸਿਆ ਤੇ ਹਮਦਰਦੀ ਨਾਲ ਵਿਚਾਰ ਕਰਨਗੇ ।ਇਸ ਸਮੇਂ ਰਾਣਾ ਨੇ ਲੁਧਿਆਣਾ ਦੀ ਪੱਛਮੀ ਸੀਟ ਤੇ ਸੰਜੀਵ ਅਰੋੜਾ ਜੀ ਦੀ ਜਿੱਤ ਤੇ ਸਮੁੱਚੀ ਆਮ ਆਦਮੀ ਪਾਰਟੀ ਤੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ ਇਸ ਸਮੇਂ ਉਹਨਾਂ ਨਾਲ ਪੰਜਾਬ ਦੇ ਜਨਰਲ ਸਕੱਤਰ ਪੁਨੀਤ ਜੈਨ ਤੇ ਰਾਜਿੰਦਰ ਅਰੋੜਾ ਵੀ ਮੌਜੂਦ ਸਨ।

Related Post