post

Jasbeer Singh

(Chief Editor)

Patiala News

ਗੈਸ ਪਾਈਪ ਲਾਈਨ ਪੈ ਰਹੀ ਸੀ ਗੈਸ ਨਹੀਂ ਸੀ ਫਿਰ ਵੀ ਜਾਇਜ਼ਾ ਲੈ ਰਹੀ ਟੀਮ ਦੇ ਹੁੰਦਿਆਂ ਹੋਇਆ ਬਲਾਸਟ

post-img

ਗੈਸ ਪਾਈਪ ਲਾਈਨ ਪੈ ਰਹੀ ਸੀ ਗੈਸ ਨਹੀਂ ਸੀ ਫਿਰ ਵੀ ਜਾਇਜ਼ਾ ਲੈ ਰਹੀ ਟੀਮ ਦੇ ਹੁੰਦਿਆਂ ਹੋਇਆ ਬਲਾਸਟ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਜਗਤਾਰ ਨਗਰ ਵਿਚ ਘਰ ਘਰ ਘਰੇਲੂ ਗੈਸ ਸਪਲਾਈ ਪਹੁੰਚਾਉਣ ਲਈ ਪਾਈਆਂ ਜਾ ਰਹੀਆਂ ਪਾਈਪਾਂ ਵਿਚ ਇਕ ਦਮ ਇੰਨਾ ਜ਼ਬਰਦਸਤ ਧਮਾਕਾ ਹੋ ਗਿਆ ਕਿ ਘਰ ਵਾਲੇ ਤਾਂ ਘਰ ਵਾਲੇ ਆਂਢ ਗੁਆਂਢ ਵੀ ਕੰਬ ਉਠਿਆ। ਦੱਸਣਯੋਗ ਹੈ ਕਿ ਉਕਤ ਬਲਾਸਟ ਤੋਂ ਪਹਿਲਾਂ ਪਾਈਪਾਂ ਪਾਉਣ ਵਾਲੀ ਟੀਮ ਹਾਲੇ ਪਾਈਪਾਂ ਪਾਏ ਜਾਣ ਦੇ ਕੰਮ ਦਾ ਜਾਇਜ਼ਾ ਲੈ ਰਹੀ ਸੀ ਤੇ ਇਥੇ ਇਕ ਗੱਲ ਬੜੀ ਹੀ ਧਿਆਨ ਦੇਣ ਵਾਲੀ ਹੈ ਕਿ ਜਿਸ ਗੈਸ ਪਾਈਪ ਵਿਚ ਹਾਲੇ ਗੈਸ ਸਪਲਾਈ ਹੋਈ ਹੀ ਨਹੀਂ ਫਿਰ ਬਲਾਸਟ ਹੋਣ ਦਾ ਆਖਰ ਕੀ ਕਾਰਨ ਰਿਹਾ। ਪਰਿਵਾਰ ਦੇ ਦੱਸਣ ਮੁਤਾਬਕ ਘਰ ਵਿਚ ਗੈਸ ਪਾਈਪ ਲਾਈਨ ਪੈ ਰਹੀ ਸੀ ਜਿਸਦੀ ਅਜੇ ਸ਼ੁਰੂਆਤ ਨਹੀਂ ਹੋਈ ਪਰ ਗੈਸ ਪਾਈਪ ਲਾਈਨ ਵਾਲੀ ਟੀਮ ਪੂਰੇ ਮੁਹੱਲੇ ਵਿਚ ਇਸ ਗੈਸ ਪਾਈਪ ਲਾਈਨ ਦਾ ਜਾਇਜ਼ਾ ਲੈ ਰਹੇ ਸੀ ਤਾਂ ਉਸੇ ਵੇਲੇ ਇਹ ਬਲਾਸਟ ਹੋ ਗਿਆ। ਦੱਸਣਯੋਗ ਹੈ ਕਿ ਪਹਿਲਾਂ ਘਰ ਵਿਚ ਖਾਣਾ ਬਣਾਉਣ ਲਈ ਆਮ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਕੰਪਨੀ ਵੱਲੋਂ ਇਸ ਪ੍ਰੋਜੇਕਟ ਨੂੰ ਲਿਆਂਦਾ ਗਿਆ ਹੈ, ਜੋ ਇਕ ਨੈਚੁਰਲ ਗੈਸ ਹੈ ਪਰ ਇਸ ਗੈਸ ਪਾਈਪ ਲਾਈਨ ਨਾਲ ਘਰ ਵਿਚ ਵੱਡਾ ਹਾਦਸਾ ਹੋਣ ਤੋਂ ਬਚਾਅ ਹੋਇਆ ਹੈ। ਘਰ ਵਿਚ ਹੋਏ ਬਲਾਸਟ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿਚ ਵਿਚ ਸਹਿਮ ਦਾ ਮਾਹੌਲ ਹੈ।

Related Post