post

Jasbeer Singh

(Chief Editor)

Haryana News

ਇਲੈਕਟ੍ਰਿਕ ਵਾਹਨ ਖਰੀਦਣ ਤੇ ਸਬਸਿਡੀ ਦੇਦ ਦੀ ਯੋਜਨਾ ਬਣਾ ਰਹੀ ਹੈ ਸਰਕਾਰ

post-img

ਇਲੈਕਟ੍ਰਿਕ ਵਾਹਨ ਖਰੀਦਣ ਤੇ ਸਬਸਿਡੀ ਦੇਦ ਦੀ ਯੋਜਨਾ ਬਣਾ ਰਹੀ ਹੈ ਸਰਕਾਰ ਨਵੀਂ ਦਿੱਲੀ : ਇਲੈਕਟ੍ਰਿਕ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਭਾਰਤ ਸਰਕਾਰ ਆੁਉਣ ਵਾਲੇ ਸਮੇਂ ਵਿਚ ਇੱਕ ਸਬਸਿਡੀ ਯੋਜਨਾ ਲਿਆਉਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਹੁਣ ਕੇਂਦਰ ਸਰਕਾਰ ਨੇ ਵੀ ਪੀ. ਐਮ. ਡਰਾਈਵ ਸਕੀਮ ਰਾਹੀਂ ਈ. ਵੀ. ਖਰੀਦਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਯੋਜਨਾ ਲਈ ਕੁੱਲ 10,900 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ । ਇਸ ਯੋਜਨਾ ਨੂੰ ਸ਼ੁਰੂ ਕਰਨ ਪਿੱਛੇ ਸਰਕਾਰ ਦਾ ਉਦੇਸ਼ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨਾ ਹੈ ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਆਦਮੀ ਹੀ ਪ੍ਰੇਸ਼ਾਨ ਨਹੀਂ ਹੈ। ਦਰਅਸਲ, ਸਰਕਾਰ ਨੂੰ ਇਸ ਲਈ ਵੱਡੀ ਰਕਮ ਅਦਾ ਕਰਨੀ ਪੈਂਦੀ ਹੈ।ਇਸ ਯੋਜਨਾ ਦੇ ਤਹਿਤ, ਈ-ਟਵਹੀਲਰ, ਈ-ਥ੍ਰੀਵ੍ਹੀਲਰ, ਈ-ਐਂਬੂਲੈਂਸ, ਈ-ਟਰੱਕ ਅਤੇ ਹੋਰ ਉੱਭਰ ਰਹੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ 3679 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਦਾ ਆਸਾਨ ਸ਼ਬਦਾਂ ਵਿੱਚ ਮਤਲਬ ਕੱਢਿਆ ਜਾਵੇ ਤਾਂ ਇਲੈਕਟ੍ਰਿਕ ਵਾਹਨ ਹੁਣ ਸਸਤੇ ਵਿੱਚ ਖਰੀਦੇ ਜਾ ਸਕਣਗੇ।

Related Post

Instagram