
ਪਿੰਡ ਜਵਾਹਰਕੇ ਦੀ ਗ੍ਰਾਮ ਪੰਚਾਇਤ ਕੀਤਾ ਪਿੰਡ ’ਚ ਪ੍ਰਵਾਸੀ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਿੰਡ ’ਚ ਨਾ ਰਹਿਣ ਦੀ ਇਜ
- by Jasbeer Singh
- November 30, 2024

ਪਿੰਡ ਜਵਾਹਰਕੇ ਦੀ ਗ੍ਰਾਮ ਪੰਚਾਇਤ ਕੀਤਾ ਪਿੰਡ ’ਚ ਪ੍ਰਵਾਸੀ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਿੰਡ ’ਚ ਨਾ ਰਹਿਣ ਦੀ ਇਜਾਜ਼ਤ ਦੇਣ ਦਾ ਮਤਾ ਪਾਸ ਮਾਨਸਾ : ਪੰਜਾਬ ਦੇ ਮਾਨਸਾ ਜਿ਼ਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗ੍ਰਾਮ ਪੰਚਾਇਤ ਨੇ ਪਰਵਾਸੀਆਂ ਦੇ ਖਿਲਾਫ ਮਤਾ ਪਾਸ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਪਿੰਡ ’ਚ ਪਰਵਾਸੀ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਿੰਡ ’ਚ ਨਹੀਂ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਉਸ ਨੂੰ ਪਿੰਡ ’ਚ ਰਹਿਣ ਨਹੀਂ ਜਾਵੇਗਾ । ਗ੍ਰਾਮ ਪੰਚਾਇਤ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਪਿੰਡ ’ਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਇਹ ਸਾਰੇ ਨਿਯਮ ਮੰਨਣੇ ਪੈਣਗੇ । ਦੂਜਾ ਮਤਾ ਨਸ਼ੇ ਦੇ ਖਿਲਾਫ ਪਾਸ ਕੀਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਚਿੱਟਾ ਜਾਂ ਹੋਰ ਕੋਈ ਮੈਡੀਕਲ ਨਸ਼ਾ ਵੇਚੇਗਾ ਉਸਦੇ ਖਿਲਾਫ ਸਖਤ ਕਾਰਵਰਾਈ ਕੀਤੀ ਜਾਵੇਗੀ ਅਤੇ ਉਸ ਦਾ ਸਹਿਯੋਗ ਵੀ ਨਹੀਂ ਕੀਤਾ ਜਾਵੇਗਾ ਪਿੰਡ ਦੀਆਂ ਦੁਕਾਨਾਂ ਦੇ ਦੁਕਾਨਦਾਰ ਬੱਚਿਆਂ ਨੂੰ ਤੰਬਾਕੂ ਅਤੇ ਸਟਿੰਗ ਨਹੀਂ ਵੇਚਣਗੇ ।