post

Jasbeer Singh

(Chief Editor)

ਹਾਈਕੋਰਟ ਨੇ ਦਿੱਤੇ ਡੀ. ਐਸ. ਪੀਂ ਖਿਲਾਫ ਗੈਂਗਸਟਰ ਲੱਕੀ ਪਟਿਆਲ ਦੀ ਧਮਕੀ ਮਾਮਲੇ `ਚ ਕਾਰਵਾਈ ਕਰਨ ਦੇ ਹੁਕਮ

post-img

ਹਾਈਕੋਰਟ ਨੇ ਦਿੱਤੇ ਡੀ. ਐਸ. ਪੀਂ ਖਿਲਾਫ ਗੈਂਗਸਟਰ ਲੱਕੀ ਪਟਿਆਲ ਦੀ ਧਮਕੀ ਮਾਮਲੇ `ਚ ਕਾਰਵਾਈ ਕਰਨ ਦੇ ਹੁਕਮ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਗੈਂਗਸਟਰ ਲੱਕੀ ਪਟਿਆਲ ਦੀ ਧਮਕੀ ਮਾਮਲੇ `ਚ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸਖ਼ਤ ਐਕਸ਼ਨ ਲਿਆ ਗਿਆ ਹੈ। ਇਸ ਮਾਮਲੇ `ਚ ਗੁਰਸ਼ੇਰ ਸਿੰਘ ਨੂੰ ਲਾਪਰਵਾਹੀ ਕਰਨੀ ਭਾਰੀ ਪਈ ਹੈ। ਜਿਸ ਤੋਂ ਬਾਅਦ ਹੁਣ ਹਾਈਕੋਰਟ ਨੇ ਗੁਰਸ਼ੇਰ ਸਿੰਘ ਦੇ ਖਿਲਾਫ ਗ੍ਰਹਿ ਸਕੱਤਰ ਤੇ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਜਿਕਰਯੋਗ ਹੈ ਕਿ ਗੈਂਗਸਟਰ ਲੱਕੀ ਪਟਿਆਲ ਨੇ ਮੋਹਾਲੀ ਨਿਵਾਸੀ ਮਨਮੋਹਨ ਸਿੰਘ ਨਾਮਕ ਵਿਅਕਤੀ ਨੂੰ ਉਗਰਾਹੀ ਲਈ ਧਮਕੀ ਭਰਿਆ ਫੋਨ ਕੀਤਾ ਸੀ ਅਤੇ ਜਿਸ ਤੋਂ ਬਾਅਦ ਮਨਮੋਹਨ ਸਿੰਘ ਨੇ ਪੁਲਿਸ ਨੂੰ ਧਮਕੀ ਭਰੇ ਫੋਨ ਦੀ ਜਾਣਕਾਰੀ ਦਿੱਤੀ ਸੀ, ਪਰ ਪੁਲਿਸ ਨੇ ਇਸ ਮਾਮਲੇ `ਚ ਕੋਈ ਕਰਵਾਈ ਨਹੀਂ ਕੀਤੀ ਅਤੇ ਸ਼ਿਕਾਇਤ ਕਰਤਾ ਮੁਤਾਬਕ ਗੁਰਸ਼ੇਰ ਸਿੰਘ ਨਹੀਂ ਚੁੱਕਦੇ ਸੀ ਫੋਨ ਤੇ ਨਾ ਹੀ ਲੱਕੀ ਖਿਲਾਫ ਕੋਈ ਕਰਵਾਈ ਕੀਤੀ।

Related Post

Instagram