
ਹੋਮਗਾਰਡ, ਉਸ ਦੇ ਬੇਟੇ ਅਤੇ ਭਾਬੀ ’ਤੇ ਇਲਾਕੇ ਦੇ ਕੁਝ ਨੌਜਵਾਨਾਂ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
- by Jasbeer Singh
- August 29, 2024

ਹੋਮਗਾਰਡ, ਉਸ ਦੇ ਬੇਟੇ ਅਤੇ ਭਾਬੀ ’ਤੇ ਇਲਾਕੇ ਦੇ ਕੁਝ ਨੌਜਵਾਨਾਂ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਲੁਧਿਆਣਾ : ਪੰਜਾਬ ਦੇ ਹੌਜਰੀ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਦੇ ਚੀਮਾ ਚੌਕ ਕੋਲ ਘੋੜਾ ਕਾਲੋਨੀ ’ਚ ਬੀਤੀ ਰਾਤ ਪੁਲਸ ਹੋਮਗਾਰਡ, ਉਸ ਦੇ ਬੇਟੇ ਅਤੇ ਭਾਬੀ ’ਤੇ ਇਲਾਕੇ ਦੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹੋਮਗਾਰਡ ਨੇ ਨੌਜਵਾਨਾਂ ਨੂੰ ਉਸ ਦੇ ਘਰ ਦੀਆਂ ਪੌੜੀਆਂ ਕੋਲ ਨਸ਼ਾ ਕਰਨ ਤੋਂ ਰੋਕਿਆ ਸੀ। ਇਸ ਕਾਰਨ ਉਨ੍ਹਾਂ ਲੋਕਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਕੁੱਟਮਾਰ ਕੀਤੀ। ਖ਼ੂਨ ਨਾਲ ਲਥਪਥ ਪਰਿਵਾਰਕ ਮੈਂਬਰਾਂ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ। ਪੀੜਤ ਸਾਜਨ ਕੁਮਾਰ ਨੇ ਦੱਸਿਆ ਕਿ ਉਹ ਸੈਂਟਰਲ ਜੇਲ੍ਹ ’ਚ ਪੁਲਸ ਹੋਮਗਾਰਡ ਤਾਇਨਾਤ ਹੈ। ਉਹ ਡਾ. ਅੰਬੇਡਕਰ ਨਗਰ (ਘੋੜਾ ਕਾਲੋਨੀ) `ਚ ਤੀਜੀ ਮੰਜ਼ਿਲ ’ਤੇ ਰਹਿੰਦਾ ਹੈ।ਉਹ ਬਾਜ਼ਾਰ ਤੋਂ ਸਾਮਾਨ ਲੈ ਕੇ ਘਰ ਪਰਤਿਆ। ਜਿਉਂ ਹੀ ਉਹ ਪੌੜ੍ਹੀਆਂ ਚੜ੍ਹਨ ਲੱਗਾ ਤਾਂ ਉਸ ਨੇ ਵੇਖਿਆ ਕਿ ਪੌੜ੍ਹੀਆਂ ’ਚ ਇਲਾਕੇ ਦੇ ਨੌਜਵਾਨ ਨਸ਼ਾ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਨਸ਼ਾ ਕਰਨ ਤੋਂ ਰੋਕਿਆ, ਜਿਸ ਤੋਂ ਬਾਅਦ ਨੌਜਵਾਨਾਂ ਨੇ ਆਪਣੇ ਸਾਥੀਆਂ ਸਮੇਤ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।