
ਮਾਣਯੋਗ ਹਾਈਕੋਰਟ ਨੇ ਕੋਰਟ ਦੀ ਸਟੇਅ ਦੇ ਬਾਵਜੂਦ ਨਾਲ ਬੈਂਕ ਅਕਾਉਂਟ ਨੂੰ ਫਰਾਡ ਐਲਾਨਣ ਦੇ ਮਾਮਲੇ ਵਿਚ ਇੰਡੀਅਨ ਬੈਂਕ ਦੇ
- by Jasbeer Singh
- July 9, 2025

ਮਾਣਯੋਗ ਹਾਈਕੋਰਟ ਨੇ ਕੋਰਟ ਦੀ ਸਟੇਅ ਦੇ ਬਾਵਜੂਦ ਨਾਲ ਬੈਂਕ ਅਕਾਉਂਟ ਨੂੰ ਫਰਾਡ ਐਲਾਨਣ ਦੇ ਮਾਮਲੇ ਵਿਚ ਇੰਡੀਅਨ ਬੈਂਕ ਦੇ ਸੀ. ਐਮ. ਡੀ. ਅਤੇ ਬ੍ਰਾਂਚ ਮੈਨੇਜਰ ਤੋਂ ਜਵਾਬ ਮੰਗਿਆ : ਐਡਵੋਕੇਟ ਮਾਯੂਰ ਕਰਕਰਾ ਪਟਿਆਲਾ, 9 ਜੁਲਾਈ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੋਰਟ ਦੀ ਸਟੇਅ ਦੇ ਬਾਵਜੂਦ ਇੰਡੀਅਨ ਬੈਂਕ ਦੀ ਚੰਡੀਗੜ੍ਹ ਦੀ ਬ੍ਰਾਂਚ ਵੱਲੋਂ ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਦੇ ਅਕਾਉਂਟ ਨੂੰ ਫਰਾਡ ਡਿਕਲੇਅਰ ਕਰਨ ਦੇ ਮਾਮਲੇ ਵਿਚ ਇੰਡੀਅਨ ਬੈਂਕ (ਪਹਿਲਾਂ ਇਲਾਹਾਬਾਦ ਬੈਂਕ) ਦੇ ਸੀ.ਐਮ.ਡੀ. ਵਿਨੋਦ ਕੁਮਾਰ ਅਤੇ ਬ੍ਰਾਂਚ ਮੈਨੇਜਰ ਸੰਦੀਪ ਰਾਠੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਵਕੀਲ ਐਡਵੋਕੇਟ ਮਾਯੁਰ ਕਰਕਰਾ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਐਡਵੋਕੇਟ ਮਾਯੁਰ ਕਰਕਰਾ ਨੇ ਦੱਸਿਆ ਕਿ ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਨੇ ਨਾਲਾਗੜ੍ਹ ਵਿਖੇ ਇੱਕ ਫੈਕਟਰੀ ਲਗਾਈ ਸੀ। ਜਿਸ ਦਾ ਲੋਨ ਅਤੇ ਕੈਸ਼ ਕਰੇਡਿਟ ਲਿਮਟ ਇੰਡੀਅਨ ਬੈਂਕ ਤੋਂ ਬਣਵਾਈ ਸੀ। ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਵੱਲੋਂ ਆਪਣੀਆਂ ਕਿਸ਼ਤਾਂ ਭਰੀਆਂ ਜਾ ਰਹੀਆਂ ਸਨ ਤਾਂ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਫੈਕਟਰੀ ਨੂੰ ਕਾਫੀ ਜਿਆਦਾ ਨੁਕਸਾਨ ਹੋਇਆ ਅਤੇ ਜਦੋਂ ਇਨਸ਼ੋਰੈਂਸ ਦੇ ਕੋਲ ਕਲੇਮ ਮੰਗਿਆ ਗਿਆ ਤਾਂ ਇਸ਼ੋਰੈਂਸ ਨੇ ਕਲੇਮ ਰਿਜੈਕਟ ਕਰ ਦਿੱਤਾ। ਇਸ ਦੌਰਾਨ ਕੋਰੋਨਾ ਆ ਗਿਆ ਅਤੇ ਕੰਮ ਨਾ ਹੋਣ ਕਾਰਨ ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਕਿਸ਼ਤ ਭਰਨ ਵਿਚ ਅਸਮਰੱਥ ਹੋ ਗਏ, ਤਾਂ ਬੈਂਕ ਨੇ ਸਰਫੇਸੀ ਨੋਟਿਸ ਭੇਜ ਦਿੱਤੇ। ਜਿਨ੍ਰਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੋਤੀ ਦਿੱਤੀ ਗਈ। ਇਸ ਤੋਂ ਬਾਅਦ ਬੈਂਕ ਨੇ ਕਿਹਾ ਕਿ ਵਨ ਟਾਈਮ ਸੈਂਟਲਮੈਂਟ (ਓ.ਟੀ.ਐਸ.) ਕਰ ਲਉ। ਇਸ ’ਤੇ ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਨੇ 18 ਕਰੋੜ ਦਾ ਆਫਰ ਦਿੱਤਾ, ਜਿਸ ਨੂੰ ਬੈਂਕ ਨੇ ਮਨ੍ਹਾ ਕਰ ਦਿੱਤਾ। ਐਡਵੋਕੇਟ ਮਾਯੁਰ ਕਰਕਰਾ ਨੇ ਦੱਸਿਆ ਕਿ ਇਸ ਤੋਂ ਬਾਅਦ ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਨੇ 22 ਕਰੋੜ ਦਾ ਆਫਰ ਦੇ ਦਿੱਤਾ ਸੀ ਪਰ ਬੈਂਕ ਨੇ ਉਨ੍ਹਾਂ ਦੀ ਫਰਮ ਨੂੰ ਨੋਟਿਸ ਦਿੱਤਾ ਕਿ ਕਿਉਂ ਨਾ ਉਨ੍ਹਾਂ ਦੇ ਬੈਂਕ ਅਕਾਉਂਟ ਨੂੰ ਫਰਾਡ ਡਿਕਲੇਅਰ ਕਰਵਾ ਦਿੱਤਾ ਜਾਵੇ। ਤਾਂ ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਨੇ ਕਿਹਾ ਕਿ ਉਹ ਓ.ਟੀ.ਐਸ. ਕਰ ਰਹੇ ਹਨ ਤਾਂ ਬੈਂਕ ਨੇ ਵੀ 22 ਕਰੌੜ ਵਿਚ ਓ.ਟੀ.ਐਸ. ਕਰ ਲਿਆ ਅਤੇ 50 ਲੱਖ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਗਏ। ਬੈਂਕ ਵੱਲੋਂ ਬੈਂਕ ਅਕਾਉਂਟ ਕਲੀਅਰ ਦੀ ਐਨ.ਓ.ਸੀ.ਵੀ ਦੇ ਦਿੱਤੀ। ਐਡਵੋਕੇਟ ਮਾਯੁਰ ਕਰਕਰਾ ਨੇ ਦੱਸਿਆ ਕਿ ਸਾਰਾ ਕੁਝ ਸੈਟਲ ਹੋਣ ਦੇ ਬਾਵਜੂਦ ਬੈਂਕ ਨੇ ਫੇਰ ਤੋਂ ਨੋਟਿਸ ਜਾਰੀ ਕਰਕੇ ਦੀਪਕ ਕੋਸਮੋ ਲਿਮਟਿਡ ਦੇ ਡਾਇਰੈਕਟਰ ਸੰਦੀਪ ਗਰਗ ਦੇ ਅਕਾਉਂਟ ਨੂੰ ਫਰਾਡ ਡਿਕਲੇਅਰ ਕਰਵਾ ਦਿੱਤਾ। ਜਿਸ ਨੂੰ ਉਨ੍ਹਾਂ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ। ਜਿਸ ’ਤੇ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਨੇ 5 ਜੁਲਾਈ 2024 ਨੂੰ ਉਸ ’ਤੇ ਸਟੇਅ ਲਗਾ ਦਿੱਤੀ। ਇਸ ਤੋਂ ਬਾਅਦ ਪਟੀਸ਼ਨ ਟੇਕ ਅਪ ਨਹੀਂ ਹੋ ਸਕੀ। ਪਰ ਇਸ ਦੌਰਾਨ ਸੰਦੀਪ ਰਾਠੀ ਨੇ ਇਸ ਸਬੰਧ ਵਿਚ ਸੀ.ਬੀ.ਆਈ .ਨੂੰ ਇੱਕ ਐਪਲੀਕੇਸ਼ਨ ਦਿੱਤੀ ਅਤੇ ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਕੇਸ ਵੀ ਦਰਜ ਕਰ ਲਿਆ। ਜਿਸ ਦੇ ਵਿਰੋਧ ਵਿਚ ਉਨ੍ਹਾਂ ਵੱਲੋਂ ਕਨਟੈਪਟ ਪਟੀਸ਼ਨ ਦਾਇਰ ਕੀਤੀ ਗਈ ਕਿ ਇਹ ਮਾਣਯੋਗ ਹਾਈਕੋਰਟ ਦੇ ਡਿਵੀਜਨ ਬੈਂਚ ਦੇ ਆਰਡਰਾਂ ਦੀ ਉਲੰਘਣਾ ਹੈ।