post

Jasbeer Singh

(Chief Editor)

Patiala News

ਮਹਾਰਾਣੀ ਕਲੱਬ ਵਿਚ ਹਿਓੁਮਨ ਰਾਇਟ ਮੰਚ ਮਨਾਇਆ ਤੀਆਂ ਦਾ ਤਿਓਹਾਰ

post-img

ਮਹਾਰਾਣੀ ਕਲੱਬ ਵਿਚ ਹਿਓੁਮਨ ਰਾਇਟ ਮੰਚ ਮਨਾਇਆ ਤੀਆਂ ਦਾ ਤਿਓਹਾਰ ਤਿਓਹਾਰ ਮੋਕੇ ਮੰਚ ਮਹਿਲਾ ਅਹੁਦੇਦਾਰਾਂ ਰੰਗ ਬਿਰੰਗੇ ਕੱਪੜੇ ਪਾ ਗਾਏਗੀਤ, ਬੋਲੀਆਂ, ਭੰਗੜੇ, ਸਿੱਠਣੀਆਂ ਪਟਿਆਲਾ, 8 ਅਗਸਤ () : ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੇਮਹਾਰਾਣੀ ਕਲੱਬ ਪਟਿਆਲ਼ਾ ਵਿੱਚ ਤੀਆਂ ਦਾ ਤਿਓਹਾਰ ਹਿਊਮਨ ਰਾਇਟ ਮੰਚ ਵੱਲੋਂ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਪੰਜਾਬ ਮਹਿਲਾ ਕਾਂਗਰਸ ਗੁਰਸ਼ਰਨ ਕੋਰ ਰੰਧਾਵਾ, ਰੇਖਾ ਅਗਰਵਾਲ ਪ੍ਰਧਾਨ ਮਹਿਲਾ ਕਾਂਗਰਸ ਪਟਿਆਲ਼ਾ , ਅਮਰਜੀਤ ਕੋਰ ਭੱਠਲ ਅਤੇ ਅਜੇ ਸ਼ਰਮਾ ਵੱਲੋਂ ਵਿਸ਼ੇਸ਼ ਤੋਰ ਤੇ ਸਿ਼ਰਕਤ ਕੀਤੀ । ਇਸ ਮੌਕੇ ਮੰਚ ਦੀਆਂ ਮਹਿਲਾ ਮੈਂਬਰਾਂ ਵਿਚ ਜਿਸ ਵਿੱਚ ਲਲਿਤਾ ਰਾਣੀ , ਜਸਵਿੰਦਰ ਕੋਰ , ਪ੍ਰਭਜੋਤ ਕੋਰ , ਮੇਘਾ , ਰਜਨੀ , ਰੂਪ , ਕਮਲ , ਜਸਵਿੰਦਰ , ਰਿੰਕੀ , ਦਮਨ ਜੀ, ਸੁਖਵਿੰਦਰ, ਲਵਲੀਨ, ਰੁਪਿੰਦਰ, ਮਾਨਵੀ, ਬਲਵਿੰਦਰ ਕੌਰ, ਸੋਨੀਆ, ਨਰਿੰਦਰ, ਜਸਵਿੰਦਰ, ਸਿ਼ੰਪੀ, ਕੰਵਲਪ੍ਰੀਤ, ਇੰਦਰਜੀਤ, ਸਰਬਜੀਤ, ਪਿੰਕੀ, ਜਯੋਤਿਕਾ, ਸੋਨਾਲੀ, ਰੂਪ, ਕਮਲ ਆਦਿ ਮੌਜੂਦ ਸਨ। ਹਿਊਮਨ ਰਾਇਟ ਮੰਚ ਦੀਆਂ ਮਹਿਲਾ ਮੈਂਬਰਾਂ ਵਲੋਂ ਤੀਆਂ ਦੇ ਇਸ ਤਿਓਹਾਰ ਮੌਕੇ ਰੰਗ ਬਿਰੰਗੇ ਕੱਪੜੇ ਪਾ ਕੇਗੀਤ, ਬੋਲੀਆਂ, ਭੰਗੜੇ, ਸਿੱਠਣੀਆਂ ਆਦਿ ਗਾਈਆਂ ਗਈਆਂ ਤੇ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ ਗਈ।ਇਸ ਮੌਕੇ ਮੰਚ ਦੀਆਂ ਅਹੁਦੇਦਾਰਾਂ ਨੇ ਮੁੱਖ ਮਹਿਮਾਨ ਗੁਰਸ਼ਰਨ ਕੌਰ ਰੰਧਾਵਾ, ਰੇਖਾ ਅਗਰਵਾਲ ਤੇ ਅਮਰਜੀਤ ਕੌਰ ਭੱਠਲ ਦਾ ਇਸ ਮੌਕੇ ਆਉਣ ਤੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਤੀਆਂ ਦੇ ਤਿਓਹਾਰ ਦੀ ਮਹੱਤਤਾ ਬਾਰੇ ਦੱਸਿਆ।

Related Post