

ਜਲੰਧਰ : ਬੱਸ ਸਟੈਂਡ ਨੇੜੇ ਸਥਿਤ ਸੰਗਮ ਹੋਟਲ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਸੀ । ਦੱਸਿਆ ਜਾ ਰਿਹਾ ਹੈ ਕਿ ਇਹ ਹੋਟਲ ਸ਼ਸ਼ੀ ਸ਼ਰਮਾ ਦਾ ਹੈ। ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਏ.ਸੀ ਫਟਣ ਕਾਰਨ ਵਾਪਰਿਆ ਹੈ। ਇਸ ਘਟਨਾ 'ਚ ਸਭ ਤੋਂ ਪਹਿਲਾਂ ਹੇਠਾਂ ਦਫਤਰ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਵਧਦੀ ਗਈ।