ਮਹਾਰਾਸ਼ਟਰ ਸਰਕਾਰ ਨੇ ਸਿ਼਼ਵਾਜੀ ਮਹਾਰਾਜ ਦੇ ਨਵੇਂ ਬੁੱਤ ਲਈ ਟੈਂਡਰ ਕੀਤਾ ਜਾਰੀ
- by Jasbeer Singh
- September 25, 2024
ਮਹਾਰਾਸ਼ਟਰ ਸਰਕਾਰ ਨੇ ਸਿ਼਼ਵਾਜੀ ਮਹਾਰਾਜ ਦੇ ਨਵੇਂ ਬੁੱਤ ਲਈ ਟੈਂਡਰ ਕੀਤਾ ਜਾਰੀ ਮੁੰਬਈ : ਸਿੰਧੂਦੁਰਗ ਵਿੱਚ ਸ਼ਿਵਾਜੀ ਮਹਾਰਾਜ ਦੇ ਬੁੱਤ ਦੇ ਡਿੱਗਣ ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਉੱਥੇ 60 ਫੁੱਟ ਉੱਚੇ ਨਵੇਂ ਬੁੱਤ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੁੱਤ 20 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤੇ ਸਰਕਾਰ ਨੇ ਕੰਮ ਨੂੰ ਪੂਰਾ ਕਰਨ ਲਈ ਛੇ ਮਹੀਨਿਆਂ ਦਾ ਸਮਾਂ ਤੈਅ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿੰਧੂਦੁਰਗ ਜ਼ਿਲ੍ਹੇ ਦੀ ਮਾਲਵਨ ਤਹਿਸੀਲ ਦੇ ਰਾਜਕੋਟ ਕਿਲ੍ਹੇ ਵਿੱਚ ਲੱਗਿਆ ਸ਼ਿਵਾਜੀ ਮਹਾਰਾਜ ਦਾ ਬੁੱਤ 26 ਅਗਸਤ ਨੂੰ ਤੇਜ਼ ਹਵਾਵਾਂ ਦੌਰਾਨ ਢਹਿ ਗਿਆ ਸੀ । ਮੂਰਤੀ ਦੇ ਸ਼ਿਲਪਕਾਰ ਜੈਦੀਪ ਆਪਟੇ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਲੋਕ ਨਿਰਮਾਣ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੂਰਤੀ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤਾ ਗਿਆ ਹੈ ਅਤੇ ਇਸ ਦੀ ਉਚਾਈ 60 ਫੁੱਟ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਇਸ ਦੀ ਇੰਜੀਨੀਅਰਿੰਗ, ਸਥਾਪਨਾ ਅਤੇ ਰੱਖ-ਰਖਾਅ ਸਮੇਤ ਕੁੱਲ ਲਾਗਤ 20 ਕਰੋੜ ਰੁਪਏ ਹੋਵੇਗੀ । ਸਰਕਾਰ ਨੇ ਕੰਮ ਨੂੰ ਪੂਰਾ ਕਰਨ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਹੈ ।
